ਨਾ ਅੱਗ ਦੇ ਰਿਸ਼ਤੇ ਬਾਲ ਕੁੜੇ

ਨਾ ਅੱਗ ਦੇ ਰਿਸ਼ਤੇ ਬਾਲ ਕੁੜੇ
ਅਸਾਂ ਸੜ ਸੌਂ ਦੋਵੇਂ ਨਾਲ਼ ਕੁੜੇ

ਅਜੇ ਵੇਲ਼ਾ ਰਾਂਝਾ ਬਣਿਆ ਨਹੀਂ
ਤੂੰ ਬਣਨੀ ਐਂ ਹੀਰ ਸਿਆਲ਼ ਕੁੜੇ

ਅਸੀਂ ਚੰਦ ਦੇ ਰੋਗੀ ਤੋਂ
ਸਾਡੇ ਪੈਰੀਂ ਰਾਤ ਦੇ ਜਾਲ਼ ਕੁੜੇ

ਇਹ ਰੁੱਤ ਏ ਪੀਲੇ ਪੁੱਤਰਾਂ ਦੀ
ਏਸ ਰੁੱਤ ਨਾ ਜਮਸਨ ਬਾਲ ਕੁੜੇ

ਖ਼ੋਰੇ ਦਿਲ ਵਿਚ ਕਿਹੜਾ ਹੌਕਾ ਸੀ
ਰੂਹ ਹੱਸਿਆ ਨਾ ਕਈ ਸਾਲ ਕੁੜੇ