ਰੋਜ਼ ਹਵਾ ਨੂੰ ਲੱਭੇ ਕੌਣ?

ਰੁੱਤਾਂ ਆਉਣ ਪਹਿਨ ਪਰਾਵਯੇ
ਰੂਹ ਅੱਖੀਂ ਨਾਲ਼ ਤੱਕੇ ਕੌਣ
ਰੋਜ਼ ਹਵਾ ਨੂੰ ਲੱਭੇ ਕੌਣ

ਆਪ ਵਜੂਦੇਂ ਵਾਂਝੇ ਰਹੀਏ
ਯਾਰ ਗਲੀ ਚੋਂ ਲੰਘੇ ਕੌਣ
ਰੋਜ਼ ਹਵਾ ਨੂੰ ਲੱਭੇ ਕੌਣ?

ਚਿੱਤਰ ਵਸਲ ਵਿਸਾਲ ਨਾ ਹੋਇਆ
ਰੰਗਲੀ ਹਵਾਈਂ ਰੰਗੇ ਕੌਣ
ਰੋਜ਼ ਹਵਾ ਨੂੰ ਲੱਭੇ ਕੌਣ