ਮਾਹੀਏ

ਜ਼ੁਬੈਰ ਅਹਿਮਦ

ਸਾਡੀ ਸੁਫ਼ਨਾ ਕਹਾਣੀ ਹੈ ਲੋਕਾਂ ਸਾਵੇਂ ਨਾ ਦਿਸਣਾ ਜਿਵੇਂ ਵਾ ਵਿਚ ਪਾਣੀ ਏ ਮੈਂ ਸਾਹ ਲਕੋਣੀ ਆਂਂ ਮੱਤਾਂ ਕੋਈ ਪੁੱਛ ਨਾ ਲਵੇ ਮੈਂ ਕਾਸ ਰੌਣੀ ਆਂਂ ਸਾਡੀ ਪੇੜ ਅਵੱਲੀ ਏ ਇਕ ਪਿੱਪਲ ਪੁਰਾਣਾ ਏ ਗੱਲੀਂ ਰੁਲਦੀ ਝੱਲੀ ਏ ਦਿਨ ਚੜ੍ਹਿਆ ਸਪਹਿਰ ਪਾਈ ਗਲੀਆਂ ਧੂੜ ਹੋਈਆਂ ਬੂਹੇ ਪਿਛਲਿਓਂ ਸ਼ਾਮ ਆਈਯ ਸ਼ਾਮ ਅੱਖੀਂ ਪਾਣੀ ਆਂਂ ਦਿਨ ਮੈਂ ਲਾ ਸੁੱਟਿਆ ਰਾਤੀਂ ਰਾਤ ਸਮਾਣੀ ਆਂਂ

Share on: Facebook or Twitter
Read this poem in: Roman or Shahmukhi

ਜ਼ੁਬੈਰ ਅਹਿਮਦ ਦੀ ਹੋਰ ਕਵਿਤਾ