ਯਾਰ ਫ਼ਕੀਰਾ ਦਸ ਹਾਂ

ਯਾਰ ਫ਼ਕੀਰਾ ਦਸ ਹਾਂ
ਜੀਵਨ ਕਿੰਜ ਦਾ ਕਰੀਏ

ਕਿਸ ਸ਼ਾਮ ਨੂੰ ਭਰ ਮੁਈਏ
ਕਿਸ ਰਾਤ ਕਥੋਰੀ ਵੰਡੀਏ

ਕਿਹੜੇ ਯਾਰ ਮਿਲਾਪੜੇ ਮਿਲਣਾ
ਕਿਸ ਸੱਜਣ ਦੀ ਬਾਂਹ ਫੜੀਏ

ਅਸੀਂ ਕਿਹੜੀ ਵਾਈਂ ਹੋਵਣਾ
ਕਿਸ ਰੁੱਤੇ ਮੇਲਾ ਕਰੀਏ

ਕਿਸ ਵਿਸਰੀ ਗਲੀ ਵਸੇਬਾ
ਕਿਸ ਸਿਰ ਦਲ ਸਿਰ ਧਰੀਏ

ਇਸ ਕਿਹੜੀ ਆਵ ਨਾਹ
ਅਸੀਂ ਪਤਨ ਬੀੜੀ ਰੱਖੀਏ

ਉਹ ਸੁਹਾਗਣ ਹੋਵਸੀ
ਇਸ ਰਾਤ ਨੂੰ ਦੀਵਾ ਧਰੀਏ

ਯਾਰ ਫ਼ਕੀਰਾ ਦਸ ਹਾਂ
ਜੀਵਨ ਕਿੰਜ ਦਾ ਕਰੀਏ