ਹੱਕ ਹੈ ਬਾਕੀ, ਬੀਹ ਕੁੱਲ ਫ਼ਾਨੀ
ਹੱਕ ਹੈ ਬਾਕੀ, ਬੀਹ ਕੁੱਲ ਫ਼ਾਨੀ
ਗ਼ੈਰ ਜੋ ਦਿਲ ਵਿਚ ਵਹਿਮ ਨਾ ਆਨੀ
ਹਕੜੋ ਹੈ ਮੌਜੂਦ ਯਕੀਨੀ
ਬੀਹ ਕੁੱਲ ਹੈ ਮੋਹੋਮ ਗੁਮਾਨੀ
ਪੜ੍ਹਨ ਪੜਾਉਣ ਨਾਲ਼ ਨਾ ਖੁਲਦਾ
ਹੈ ਮਸਲਾ ਜ਼ੋਕੀ ਵੱਜਦਾਨੀ
ਵਾਹਦ ਜ਼ਾਤੀ ਕਿਊ ਜ਼ਹੋਰੋ
ਥੀਵ ਪੈਦਾ ਸਭ ਸਾਲਸ ਸਾਨੀ
ਨਾ ਫ਼ਿਰਔਨ ਨਹੀਂ ਕੋਈ ਮੋਸੀ
ਬਣੀਆਂ ਸਭ ਬਾਤਾਂ ਬਹੁਤਾਨੀ
ਸਿਰਫ਼ ਖ਼ਿਆਲੀ, ਮਹਿਜ਼ ਮੁਹਾਲੀ
ਬਾਝੋਂ ਜ਼ਾਤ ਸਿਫ਼ਾਤ ਸੁਬਹਾਨੀ
ਜ਼ਾਤ ਖ਼ੁਦਾ ਜਾ ਮਜ਼ਹਰ ਜਾਮਾ
ਨਾ ਕੁ ਬਿਨ ਸੂਰਤ ਇਨਸਾਨੀ
ਕਸਰਤ ਮਖ਼ਫ਼ੀ ਹੈ ਮਾਅਕੂਲੀ
ਵਹਦਤ ਹੈ ਮਹਿਸੂਸ ਈਆਨੀ
ਹਰ ਚਾਲੋਂ, ਹਰ ਜ਼ੋ ਕੂੰ ਹਾਲੋਂ
ਹੈ ਮਤਲਬ ਨੇਅਮਤ ਇਰਫ਼ਾਨੀ
ਕਸ਼ਫ਼ ਕਰਾਮਤ ਮਹਿਜ਼ ਨਦਾਮਤ
ਥੀ ਸੂਫ਼ੀ ਰੱਖ ਸਿਕ ਰੱਬਾਨੀ
ਜੋਗੀ ਜਾਣ ਹਕੀਕਤ ਕੱਲ ਜੇ
ਬੇਸ਼ੱਕ ਹਜ਼ਰਤ ਜ਼ਾਤ ਹਕਾਨੀ
Reference: Aakhya miyan jogi ne; Asif khan; Page 140