ਹੱਕ ਹੈ, ਹੱਕ ਹੈ, ਹੱਕ ਹੈ
ਬੀਹ ਕੁੱਲ ਕੂੜ ਨਹੱਕ ਹੈ
ਹੱਕ ਬਾਤਿਲ, ਹੱਕ ਹੈ ਫ਼ੀ ਅਲਵਾ ਕਾ
ਪਰ ਇਹ ਰਮਜ਼ ਅਦਿਕ ਹੈ
ਬਾਤਿਲ ਨਾ ਹੈ ਤੇ ਨਾ ਹੋਸੀ
ਗਾਲ੍ਹੀਂ ਆਖਣ ਪੱਕ ਹੈ
ਜਿਹੜਾ ਹੱਕ ਕੌਂ ਬਾਤਿਲ ਜਾਨੈਂ
ਉਹ ਜਾਹਲ ਅਹਕ ਹੈ
ਬੁੱਤ ਕੁ ਸੂਰਤ ਹੱਕ ਦੀ ਸਮਝੇ
ਜੋ ਆਸ਼ਿਕ ਲਾਤਕ ਹੈ
ਜ਼ੌਕ ਸਮਾ ਤੇ ਹੁਸਨ ਪ੍ਰਸਤੀ
ਜਜ਼ਬਾ ਦੀ ਚਕਮਕ ਹੈ
ਦਰਦ ਮਨੇ ਮੂੰਹ ਕਿਉਂ ਚਾਏ
ਦਿਲ ਸ਼ੋਹਦੀ ਸ਼ਾਰਕ ਹੈ
ਬਣ ਆਦਮ ਦਿਲ ਹੈ ਵੀ ਨਾਹੀਂ
ਤੋੜੇ ਖ਼ਾਸ ਮੁਲਕ ਹੈ
ਵਿਚ ਮਦਹੋਸ਼ੀ ਬੇ ਖ਼ੁਸ਼ੀ ਦੇ
ਮਸਤੀਂ ਦਾ ਮਸਲਕ ਹੈ
ਹਰ ਹੱਸਦੇ ਉਦਰ ਇਕੋਂ ਹਰ ਦਾ
ਹਿੱਕ ਵਾਹਦ ਮੁਦ੍ਰਕ ਹੈ
ਮਕਸਦ ਹਰਦਮ ਐਨ ਹਜ਼ੂਰੀ
ਖ਼ਤਰੀਂ ਦੇ ਐਂ ਚੁੱਕ ਹੈ
ਸੁਣ ਸਮਾਧ ਲੱਗਾਉਣ ਬਾਝੋਂ
ਬਣੀ ਸੱਖਣੀ ਬੁੱਕ ਬੁੱਕ ਹੈ
ਨਫ਼ਸੋਂ ਰੋਹੋਂ ਫ਼ਾਨੀ ਥੀਵਣ
ਤਾਲਿਬ ਦਾ ਓੜਕ ਹੈ
ਰੋਜ਼ ਅਜ਼ਲ ਦੀ ਦਲੜੀ ਦਾਨੀ
ਕੁੱਲ ਗ਼ੀਰੋਂ ਮੁਫ਼ਕ ਹੈ
ਨੂਰ ਹਕੀਕਤ ਜਾਮਾ ਦੇ ਵਿਚ
ਜਿੰਦੜੀ ਮੁਸਤਗ਼ਰਕ ਹੈ
ਦਿਲ ਵਿਚ ਰਬਤ ਸ਼ਹੂਦ ਹਕੀਕੀ
ਕਿਆ ਸੋਹਣਾ ਕਿਆ ਛਕ ਹੈ
ਜੋਗੀ ਜੋਗ ਕਮਾਵਣ ਕੀਤੇ
ਇਹ ਟੂਣਾ ਠੁਕ ਫੱਕ ਹੈ
ਹੱਕ ਹੈ, ਹੱਕ ਹੈ, ਹੱਕ ਹੈ
See this page in :
Reference: Aakhya miyan jogi ne; Asif khan; Page 208