ਇਸ਼ਕ ਦੀ ਸਾਰੀ ਸ਼ਾਨ
ਇਸ਼ਕ ਦੀ ਸਾਰੀ ਸ਼ਾਨ
ਸਾਰੀ ਸ਼ਾਨ ਖ਼ੁਦਾ ਦੀ
ਇਸ਼ਕ ਅਸਲ ਆਲਮ ਦਾ
ਬਾਇਸ ਕੌਣ ਮਕਾਨ
ਇਸ਼ਕ ਮਕਾਨ ਨਾ ਮਾਵੇ
ਨਾ ਪਾਬੰਦ ਜ਼ਮਾਨ
ਇਸ਼ਕ ਦਾ ਰੰਗ ਨਾ ਰੂਪ
ਨਾ ਕੋਈ ਨਾਮ ਨਿਸ਼ਾਨ
ਇਸ਼ਕ ਨਾ ਅਰਜ਼ ਨਾ ਜੌਹਰ
ਨਾ ਵਿੱਤ ਜਿਸਮ ਨਾ ਜਾਣ
ਇਸ਼ਕ ਹਕੀਕਤ ਪਾਕ ਏ
ਸੂਰਤ ਹੱਸ ਇਨਸਾਨ
ਜੋਗੀ ਇਸ਼ਕ ਵਰ ਆਊਂ
ਜਾਨੈਂ ਕੱਲ੍ਹ ਸ਼ੈ ਫ਼ਾਨ
Reference: Aakhya miyan jogi ne; Asif khan; Page 73