ਸਦਾ ਨਾਲ਼ ਅਸਾਡ ੜੇ ਵਿਸਵੇ

ਸਦਾ ਨਾਲ਼ ਅਸਾਡ ੜੇ ਵਿਸਵੇ
ਦਿਲ ਤੋਂ ਕਿਨੂੰ ਬੇਵੱਸ ਵੇ

ਜ਼ੁਲਫ਼ ਜ਼ੰਜ਼ੀਰ ਤੇਡਾ ਪਰ ਸੋਹਣਾ
ਮੁਫ਼ਤ ਗਿਓ ਸੇ ਫਸਵੇ

ਦਲੜੀ ਰਾਣੀ, ਸੁਘੜ ਸਿਆਣੀ
ਖੁਸ ਘੁੱਦੂ ਖੁੱਲ ਹੱਸ ਵੇ

ਫ਼ੌਜ ਹੁਸਨ ਦੀ ਹਮਲਾ ਕੀਤਾ
ਇਲਮ ਅਕਲ ਗਿਆ ਨੱਸ ਵੇ

ਮਿਹਰ ਮੁਹੱਬਤ ਗ਼ੈਰ ਤੀਡੇ ਦੀ
ਮੂਲ ਨਾ ਰਹੀ ਹਿੱਕ ਖ਼ਸ ਵੇ

ਬਿਰਹੋਂ ਬਹਿਰ ਦੀ ਰੋਜ਼ ਚੜ੍ਹਾਵੇ
ਵੇਲਾਂ ਲਹਿਰੀਂ ਨੱਸ ਵੇ

ਤਪ ਤਪ ਸੜ ਸੜ ਖ਼ੂਬ ਘਦ ਵਸੇ
ਇਸ਼ਕ ਤੱਤੇ ਦੀ ਚੱਸ ਵੇ

ਆਕਰ ਵਿਚ ਮੈਦਾਨ ਵਫ਼ਾ ਦੇ
ਕੌਣ ਪੋਵੇ ਹਨ ਨੱਸ ਵੇ

ਕਰ ਕਰ ਸ਼ੋਖ਼ੀਆਂ ਸਖ਼ਤ ਸਤਾਐਵ
ਬੱਸ ਮੀਆਂ, ਹਨ ਬੱਸ ਵੇ

ਜੋਗੀ ਦੀ ਦਿਲ ਰੰਗਪੁਰ ਬਾਝੋਂ
ਸਿਟੀ ਹੋਰ ਹਵਸ ਵੇ

ਹਵਾਲਾ: ਆਖਿਆ ਮੀਆਂ ਜੋਗੀ ਨੇ; ਆਸਿਫ਼ ਖ਼ਾਨ; ਸਫ਼ਾ 179 ( ਹਵਾਲਾ ਵੇਖੋ )