ਇਸ਼ਕ ਦਿੱਤਾ ਆਲਾਮ

ਇਸ਼ਕ ਦਿੱਤਾ ਆਲਾਮ
ਛੱਡ ਗੁਫ਼ਤਾਰ ਅਕਲ ਜੀ
ਆਸ਼ਿਕ ਮਸਤ ਮੁਦਾਮ
ਭੁੱਲ ਗਈ ਬਾਤ ਅਸਲ ਜੀ

ਠੱਠਾ, ਭਨਭੋਰ, ਨਦਰ ਵੋਹ
ਪੁੰਨਣ ਮੀਨਧੀ, ਜਾਮ
ਸੂਰਤ ਹੁਸਨ ਅਜ਼ਲ ਜੀ

ਸੋਮ ਸਲਵਾਤ ਭਲਿਓ ਸੇ
ਕਾਅਬਾ ਜਾ ਅਹਰਾਮ
ਲੱਜ਼ਤ ਇਲਮ ਅਮਲ ਜੀ

ਵਹਦਤ ਜੀ ਵਾਦੀ ਮੰਝ
ਗੱਡ ਥੀਆ ਕੁਫ਼ਰ ਇਸਲਾਮ
ਮੱਕੀ ਗਾਲ ਖ਼ਲਲ ਜੀ

ਐਨ ਹਕੀਕਤ ਵਾਰਦ
ਸ਼ਕਲ ਹਲਾਲ ਹਰਾਮ
ਸੂਰਤ ਸਲ੍ਹਾ ਜਿੱਦਲ਼ ਜੀ

ਜੋਗੀ ਜਾਨ ਜਿਗਰ ਮੂੰ
ਲੱਗ ਰਹੀ ਧੁਮਧਾਮ
ਸਿਕ ਸੋਹਣੇ ਸਾਂਵਲ ਜੀ

ਹਵਾਲਾ: ਆਖਿਆ ਮੀਆਂ ਜੋਗੀ ਨੇ; ਆਸਿਫ਼ ਖ਼ਾਨ; ਸਫ਼ਾ 166 ( ਹਵਾਲਾ ਵੇਖੋ )