ਇਕ ਹੋਰ ਗਲਾਸ ਬਨਾਵ

ਇਕ ਹੋਰ ਗਲਾਸ ਬਨਾਵ
ਇਕ ਸਿਗਰਟ ਹੋਰ ਲਵਾਵ

ਇਹ ਦੁਨੀਆ ਕਦੇ ਦੀ ਕੋਝੀ ਏ
ਇਹ ਕਦੇ ਵੀ ਹੋਣੀ ਸੋਹਣੀ ਨਹੀਂ
ਜੋ ਕਦੇ ਵੀ ਸਾਡੀ ਹੋ ਨਾ ਸਕੀ
ਓ ਕਦੇ ਵੀ ਸਾਡੀ ਹੋਣੀ ਨਹੀਂ
ਇਕ ਹੋਰ ਗਲਾਸ ਬਨਾਵ
ਇਕ ਸਿਗਰਟ ਹੋਰ ਲਵਾਵ

ਇਸ ਜ਼ੁਲਫ਼ ਦਾ ਰੌਣਾ ਕੀ ਰੌਣਾ
ਜੋ ਹੋਰ ਕਿਸੇ ਦੇ ਲੇਖ ਪਈ
ਇੰਜ ਲਗਦਾ ਸੀ ਮਰ ਜਾਵਾਂਗੇ
ਨਾ ਮਰੇ ਕਿਆਮਤ ਵੇਖ ਲਈ
ਇਕ ਹੋਰ ਗਲਾਸ ਬਨਾਵ
ਇਕ ਸਿਗਰਟ ਹੋਰ ਲਵਾਵ

ਸਭ ਅਕਲ ਤਾਲੀਮਾਂ ਪਾਣੀ ਨੇਂ
ਤੇ ਜਹਿਦ ਜੱਫ਼ਲ ਬੇਕਾਰ ਹੋਏ
ਅਸਾਂ ਚਾਨਣ ਢੂੰਡਣ ਨਿਕਲੇ ਸਾਂ
ਤੇ ਚਿੱਕੜ ਗਲ ਦਾ ਹਾਰ ਹੋਏ
ਇਕ ਹੋਰ ਗਲਾਸ ਬਨਾਵ
ਇਕ ਸਿਗਰਟ ਹੋਰ ਲਵਾਵ

ਸਿਰ ਧੜ ਦੀਆਂ ਬਾਜ਼ੀਆਂ ਹਾਰੀਆਂ ਨੇਂ
ਪਰ ਹਾਰ ਕੋਲੋਂ ਅਸੀਂ ਹਿਰਦੇ ਨਹੀਂ
ਸਾਨੂੰ ਜ਼ਿੰਦਗੀ ਜ਼ਿੰਦਗੀ ਦੇ ਨਾ ਸਕੀ
ਪਰ ਮੌਤ ਕੋਲੋਂ ਅਸੀਂ ਮਰਦੇ ਨਹੀਂ
ਇਕ ਹੋਰ ਗਲਾਸ ਬਨਾਵ
ਇਕ ਸਿਗਰਟ ਹੋਰ ਲਵਾਵ

ਹਵਾਲਾ: ਇਕ ਦਰਵਾਜ਼ਾ; ਸਾਂਝ; ਸਫ਼ਾ 46 ( ਹਵਾਲਾ ਵੇਖੋ )