ਤਾਰੀਖ਼ ਲਿਖੋ ਤੇ ਇਹ ਵੀ ਲਿਖਣਾ

ਤਾਰੀਖ਼ ਲਿਖੋ ਤੇ ਇਹ ਵੀ ਲਿਖਣਾ
ਜਦੋਂ ਤੁਸਾਂ ਜਾਮ ਬਣਾ ਕੇ
ਕੰਜਰੀਆਂ ਦੇ ਨਾਲ਼ ਸੁੱਤੇ ਪਏ ਸਵ
ਅਸਾਂ ਥਲਾਂ ਚੋਂ ਨਹਿਰਾਂ ਕੱਢਦੇ ਪਏ ਸਾਂ
ਤਾਰੀਖ਼ ਲਿਖੋ ਤੇ ਇਹ ਵੀ ਲਿਖਣਾ
ਜਦੋਂ ਤੁਸਾਂ ਜ਼ਹਿਰ ਵਿਛਾ ਕੇ
ਖ਼ੁਸ਼ ਹੋ ਰਹੇ ਸੋ
ਅਸਾਂ ਜ਼ਮੀਨ ਚ ਨਰਗਿਸ ਗੱਡਦੇ ਪਏ ਸਾਂ
ਤਾਰੀਖ਼ ਲਿਖੋ ਤੇ ਇਹ ਵੀ ਲਿਖਣਾ
ਜਦੋਂ ਰਕਸ ਕਰਾ ਕੇ
ਵੇਲਾਂ ਦਿੰਦੇ ਪਏ ਸੋ
ਅਸਾਂ ਗੁਮਨਾਮ ਸ਼ਹੀਦਾਂ ਵਾਲੇ ਨੂਹੇ ਪੜ੍ਹਦੇ ਪਏ ਸਾਂ
ਤਾਰੀਖ਼ ਲਿਖੋ ਤੇ ਇਹ ਵੀ ਲਿਖਣਾ
ਜਦੋਂ ਤੁਸਾਂ ਖੁਸਰਿਆਂ ਵਾਂਗੂੰ ਨੱਸ ਰਹੇ ਸਵ
ਅਸਾਂ ਮੁਹਾਜ਼ ਤੇ ਲੜਦੇ ਪਏ ਸਾਂ

ਹਵਾਲਾ: ਇਕ ਦਰਵਾਜ਼ਾ; ਸਾਂਝ; ਸਫ਼ਾ 74 ( ਹਵਾਲਾ ਵੇਖੋ )