ਹੱਸਦਿਆਂ ਨੂੰ ਰੂਹ ਦਿੰਦਾ ਏ ਰੋਂਦੀਆਂ ਨੂੰ ਹਸਾ ਦਿੰਦਾ ਏ ਗਜਰੇ ਲਾਲ਼ ਬਣਾ ਦਿੰਦਾ ਏ ਭਰ ਭਰ ਜਾਮ ਪੱਲਾ ਦਿੰਦਾ ਏ ਤੇਰੇ ਨਾਲੋਂ ਤੇਰਾ ਦਰਦ ਬੜਾ ਸੋਹਣਾ ਏ ਧੁੱਪਾਂ ਦੇ ਵਿਚ ਛਾਂ ਕਰਦਾ ਏ ਰੁੱਤਾਂ ਸਾਡੇ ਨਾਂ ਕਰਦਾ ਏ ਨਾ ਕਰਦਾ ਏ ਹਾਂ ਕਰਦਾ ਏ ਤਕੜੀ ਸਾਡੀ ਬਾਂਹ ਕਰਦਾ ਏ ਤੇਰੇ ਨਾਲੋਂ ਤੇਰਾ ਦਰਦ ਬੜਾ ਸੋਹਣਾ ਏ ਪਤਝੜ ਵਿਚ ਗੁਲਾਬ ਕਿਆਰਾ ਕਾਲੀਆਂ ਰਾਤਾਂ ਦੇ ਵਿਚ ਤਾਰਾ ਹੜ੍ਹ ਅੰਦਰ ਮਜ਼ਬੂਤ ਕਿਨਾਰਾ ਤੇਥੋਂ ਕਿਦਰੇ ਪਿਆਰਾ ਪਿਆਰਾ ਤੇਰੇ ਨਾਲੋਂ ਤੇਰਾ ਦਰਦ ਬੜਾ ਸੋਹਣਾ ਏ ਖੁੰਬ ਖਲ੍ਹਾਰ ਕੇ ਪੈਲਾਂ ਪਾਵੇ ਅਰਸ਼ਾਂ ਅਤੇ ਪੀਂਘ ਝੱਲਾਵੇ ਡਿੱਗ ਪਏ ਆਨ ਅਠਾਵਯੇ ਚੰਨ ਚੁਣ ਮਾਸ ਜਿਗਰ ਦਾ ਖਾਵੇ ਤੇਰੇ ਨਾਲੋਂ ਤੇਰਾ ਦਰਦ ਬੜਾ ਸੋਹਣਾ ਏ