ਸਾਹਨੋਂ ਵੀ ਕੁਝ ਦੱਸੋ
ਏਨਾ ਪਾਣੀ ਕਿਥੋਂ ਆਂਦਾ ਏ
ਅੱਖਾਂ ਪਿੱਛੇ ਬਾ ਕੇ ਏਨੇ
ਅੱਥਰੂ ਕੌਣ ਬਣਾਂਦਾ ਏ?
ਕੌਣ ਏ ਜਿਹੜਾ ਰੋਵਣ ਦੀ
ਤਰਬੀਅਤ ਕਰਦਾ ਰਹਿੰਦਾ ਏ
ਕਿਹੜਾ ਦੱਸਦਾ ਏ ਨਵੇਂ ਤਰੀਕੇ
ਏਨੇ ਸੁਮਕੇ ਮਾਰਨ ਦੇ ਦੇ
ਕਿਥੋਂ ਠੇਕੇ ਲੈ ਲੈਂਦੇ ਓ
ਅੱਥਰੂ ਖ਼ੂਬ ਖਿਲਾਰਨ ਦੇ
ਸਾਹਨੋਂ ਵੀ ਕੁਝ ਦੱਸੋ ਏਨੇ
ਮਹਿੰਗੇ ਬੈੱਡ ਤੇ ਸੌਂ ਕੇ ਵੀ
ਸੁਫ਼ਨੇ ਕਿਵੇਂ ਆ ਜਾਂਦੇ ਨੇਂ
ਭੁੱਖੇ ਨੰਗੇ ਲੋਕਾਂ ਦੇ
ਕਿਵੇਂ ਚੇਤੇ ਆ ਜਾਂਦੇ ਨੇਂ
ਉੱਜੜਿਆਂ ਹੋਈਆਂ ਝੋਕਾਂ ਦੇ
ਪਿੰਡ ਪਿੰਡ ਦਾ ਹਾਲ ਸੁਣਾ ਕੇ
ਪਹਿਲੇ ਖ਼ੂਬ ਰਵਾਨਦੇ ਓ
ਸਾਡੇ ਅੱਗੇ ਲਾਲਚ ਵਾਲਾ
ਜਾਲ਼ ਵਿਛਾਈ ਜਾਂਦੇ ਓ
ਸਾਹਨੋਂ ਦਰਸ ਤਵੱਕਲ ਵਾਲਾ
ਆਪੇ ਅੰਨ੍ਹੀ ਪਾਂਦੇ ਓ
ਹੱਟੀ ਨੂੰ ਚਮਕਾਨਦੇ ਓ.!