ਜਾ ਸਰਮਾਇਆਦਾਰ ਚੜੀਲੇ ਸਾਡੇ ਮਗਰੋਂ ਲੱਥ

ਅਹਿਮਦ ਨਈਮ ਅਰਸ਼ਦ

ਜਾ ਸਰਮਾਇਆਦਾਰ ਚੜੀਲੇ
ਸਾਡੇ ਮਗਰੋਂ ਲੱਥ
ਕਰਜ਼ੇ ਦੇ ਵਿਚ ਫਸਿਆ ਹੋਇਆ
ਸਿਰ ਦਾ ਇਕ ਇਕ ਵਾਲ਼
ਗਲੀਆਂ ਵਿਚੋਂ ਕਚਰਾ ਚੁਨੜਦੇ
ਹੀਰੇ ਵਰਗੇ ਬਾਲ
ਸੜਕਾਂ ਅਤੇ ਰੋੜੀ ਕੱਟੇ
ਚਾਂਦੀ ਜਈ ਮੁਟਿਆਰ

ਹੱਸੀ ਜਾਵਣ ਮਾਰ ਖੜਾਕੇ
ਦਰਹਮ ਤੇ ਦੀਨਾਰ
ਮਿਹਨਤ ਕਰ ਕੇ ਜ਼ਖ਼ਮੀ ਹੁੰਦੇ
ਸੋਨੇ ਵਰਗੇ ਹੱਥ
ਜਾ ਸਰਮਾਇਆਦਾਰ ਚੜੀਲੇ
ਸਾਡੇ ਮਗਰੋਂ ਲੱਥ

Read this poem in Romanor شاہ مُکھی

ਅਹਿਮਦ ਨਈਮ ਅਰਸ਼ਦ ਦੀ ਹੋਰ ਕਵਿਤਾ