ਢਿੱਡ ਹੱਥੋਂ ਮਜਬੂਰ ਵਿਚਾਰੀ

ਅਹਿਮਦ ਨਈਮ ਅਰਸ਼ਦ

ਢਿੱਡ ਹੱਥੋਂ ਮਜਬੂਰ ਵਿਚਾਰੀ
ਮਰ ਗਈ ਇਕ ਮਜ਼ਦੂਰ ਵਿਚਾਰੀ

ਦੋ ਬੱਚਿਆਂ ਦੀ ਰੋਟੀ ਲੱਭਦੀ
ਟੁਰ ਗਈ ਕਿੰਨੀ ਦੂਰ ਵਿਚਾਰੀ

ਸੌਖਾ ਕੰਮ ਨਹੀਂ ਵੀਰ ਸਹਾਫ਼ਤ
ਦਸ ਗਈ ਇਕ ਮਸਤੋਰ ਵਿਚਾਰੀ

ਐਂਬੂਲੈਂਸ ਤੇ ਘਰ ਪੁੱਜੀ ਏ
ਜ਼ਖ਼ਮਾਂ ਦੇ ਨਾਲ਼ ਚੂਰ ਵਿਚਾਰੀ

ਯਾਰ ਹਕੀਮਾ! ਲੜਦੇ ਓ ਨੇਂ
ਫਸਦੀ ਏ ਜਮਹੂਰ ਵਿਚਾਰੀ

Read this poem in Romanor شاہ مُکھی

ਅਹਿਮਦ ਨਈਮ ਅਰਸ਼ਦ ਦੀ ਹੋਰ ਕਵਿਤਾ