ਨੇੜੇ ਹੋ ਕੇ ਬੈਠੇ ਆਂ

ਨੇੜੇ ਹੋ ਕੇ ਬੈਠੇ ਆਂ
ਧੋਣੇ ਧੋ ਕੇ ਬੈਠੇ ਆਂ

ਵੇਚ ੋਿਵਚ ਕੇ ਮੱਝਾਂ ਨੂੰ
ਕੱਟੇ ਚੌ ਕੇ ਬੈਠੇ ਆਂ

ਵਤਰ ਕਰਕੇ ਪੀਲੀ ਨੂੰ
ਨਫ਼ਰਤ ਬੋ ਕੇ ਬੈਠੇ ਆਂ

ਮੂੰਹਾਂ ਅਤੇ ਹਾਸਾ ਏ
ਭਾਵੇਂ ਰੋ ਕੇ ਬੈਠੇ ਆਂ

ਤੈਨੂੰ ਕੀ ਤਕਲੀਫ਼ ਹਕੀਮਾ !
ਬੂਹਾ ਢੋ ਕੇ ਬੈਠੇ ਆਂ