ਮੂੰਹੋਂ ਕੁਝ ਨਾ ਬੋਲ ਮਲਿੰਗਾ

ਮੂੰਹੋਂ ਕੁਝ ਨਾ ਬੋਲ ਮਲਿੰਗਾ
ਵੇਖ ਪ੍ਰੋਟੋਕੋਲ ਮਲਿੰਗਾ

ਲੋਕੀ ਖਾ ਖਾ ਆਫਰ ਚਲੇ
ਇਕਤਦਾਰ ਦੇ ਚੌਲ ਮਲਿੰਗਾ

ਓਲੰਪਿਕ ਵੀ ਸਕੀ ਲੰਘੀ
ਕੋਈ ਨਾ ਵੱਜਿਆ ਢੋਲ ਮਲਿੰਗਾ

ਨਾ ਕੋਈ ਦੌੜ ਚ ਹਿੱਸਾ ਲੱਭਾ
ਨਾ ਹਾਕੀ ਦਾ ਗੋਲ ਮਲਿੰਗਾ

ਛੱਡ ਫ਼ਕੀਰੀ, ਫੜ ਸਿਆਸਤ
ਰੂਹ ਦੇ ਗੁੰਝਲ਼ ਖੋਲ ਮਲਿੰਗਾ