ਸਿਰ ਤੇ ਸੂਰਜ ਝਰ ਕੇ ਵੇਖ

ਸਿਰ ਤੇ ਸੂਰਜ ਝਰ ਕੇ ਵੇਖ
ਤੂੰ ਮਜ਼ਦੂਰੀ ਕਰ ਕੇ ਵੇਖ

ਅੰਗਾਂ ਦੀ ਮਜ਼ਦੂਰੀ ਕਰ
ਅੰਦਰੋ ਅੰਦਰੀ ਮਰ ਕੇ ਵੇਖ

ਜਾਣ ਤੋਂ ਪਿਆਰੇ ਬੱਚਿਆਂ ਲਈ
ਜਾਣ ਤਲ਼ੀ ਤੇ ਤੁਰ ਕੇ ਵੇਖ

ਮੁੜ ਕੇ ਦੇ ਨਾਲ਼ ਮੁੜਕਾ ਬਣ
ਬਾਹਰ ਨਿਕਲ ਤੇ ਮਰ ਕੇ ਵੇਖ

ਸੈਮੀਨਾਰ ਜੇ ਤੂੰ ਕਰਨਾ ਏ ਤੇ
ਚੋਕ ਉੱਚ ਧੁੱਪੇ ਕਰ ਕੇ ਵੇਖ