ਗੂਹੜੀ ਗੂਹੜੀ ਛਾਂ ਵੇ ਤੂੰ ਟੁਰ ਗਿਓਂ ਕਿਹੜੇ ਥਾਂ ਮੈਨੂੰ ਤਾਣੇ ਦੇਣ ਸਹੇਲੀਆਂ ਲੈ ਲੈ ਤੇਰਾ ਨਾਂ ਰੁਕ ਰੁਕ ਪਏ ਫੁਹਾਰ ਵੇ ਤੇਰੇ ਝੂਟੇ ਕੁਲ ਕਰਾਰ ਹਾਸਿਆਂ ਦੇ ਵਣਜਾਰ ਤੈਨੂੰ ਹੰਝੂਆਂ ਦੀ ਕੀ ਸਾਰ ਬਿਜਲੀ ਦੀ ਲਸ਼ਕਾਰ ਵੇ ਮੇਰੇ ਦੁੱਖ ਨੇਂ ਬਾਂਝ ਸ਼ੁਮਾਰ ਮੈਂ ਬਿਨਾਂ ਸਹਾਰਿਉਂ ਡੋਲਦੀ ਇਕ ਵਾਰੀ ਬਾਂਹ ਹੁਲਾਰ ਸੱਈਆਂ ਸੱਜਣਾਂ ਦੇ ਨਾਲ਼ ਬਹਿਣ ਵੇ ਬਾਹਵਾਂ ਦੇ ਵਿਚ ਝੂਟੇ ਲੈਣ ਕਦੀ ਆ ਕੇ ਫ਼ਰੀਬਿਆ ਮੇਰੇ ਹੰਝੂ ਭੁੰਨੇ ਨੈਣ ਰਾਹੋਂ ਵਿਚ ਰਲਦੇ ਰੋੜ ਵੇ ਉੱਥੇ ਕਿਹੜੀ ਗੱਲ ਦੀ ਥੋੜ ਮੇਰੇ ਜਿਹਾਂ ਹੋਰ ਬਥੇਰੀਆਂ ਤੈਨੂੰ ਹੁਣ ਮੇਰੀ ਕੀ ਲੋੜ ਬੱਦਲਾਂ ਵਿਚ ਲੁਕਿਆ ਨੂਰ ਵੇ ਸਾਨੂੰ ਛੱਡ ਗਿਓਂ ਬਿਨਾਂ ਕਸੂਰ ਅੱਖੀਆਂ ਤੌਣ ਦੂਰ ਵਸਯਨਦਿਆ ਦਿਲ ਤੋਂ ਵੀ ਹੋਜਾ ਦੂਰ