ਕਿੱਕਲੀ ਕਲੀਰ ਦੀ

ਕਿੱਕਲੀ ਕਲੀਰ ਦੀ ਨੀ ਕਿੱਕਲੀ ਕਲੇਰ ਦੀ
ਛੱਲਾਂ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ
ਕਿੱਕਲੀ ਕਲੇਰ ਦੀ

ਚੜ੍ਹਦੀ ਜਵਾਨੀ ਨਾਲ਼ ਚੜ੍ਹ ਗਿਆ ਭਾਅ ਨੀ
ਨਵੀਂ ਨਵੇਂ ਜੋ ਬਿਨਾਂ ਦੇ ਨਵੇਂ ਨਵੇਂ ਚਾਅ ਨੀ
ਜਿੰਦੜੀ ਨਾ ਰੋਲ਼ ਦੇਵੀਂ ਕਿਸੇ ਦਿਲਗੀਰ ਦੀ
ਕਿੱਕਲੀ ਕਲੀਰ ਦੀ
ਛੱਲਾਂ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ
ਕਿੱਕਲੀ ਕਲੀਰ ਦੀ

ਜੋੜੇ ਵਿਚ ਮੋਤੀਏ ਦੇ ਫੁੱਲ ਪਏ ਸਿਜਦੇ
ਕੰਨਾਂ ਵਿਚ ਮਿੱਠੇ ਮਿੱਠੇ ਗਿਦੱਹੇ ਪਏ ਵੱਜਦੇ
ਖੱਲ ਜਾਂਦੇ ਭੇਤ ਲੋਕ ਭਾਂਵੇਂ ਲੱਖ ਕੱਜਦੇ
ਫੁੱਟੀ ਹੋਈ ਐਂ ਤੂੰ ਕਿਸੇ ਡਾਢੇ ਤਿੱਖੇ ਤੀਰ ਦੀ
ਕਿੱਕਲੀ ਕਲੀਰ ਦੀ
ਛੱਲਾਂ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ
ਕਿੱਕਲੀ ਕਲੀਰ ਦੀ

ਪਲਕਾਂ ਦੀ ਜਾਲ਼ੀ ਵਿੱਚੋਂ ਝਾਕ ਦੀਆਂ ਕਹਾਣੀਆਂ
ਪਾਣੀਆਂ ਤੇ ਅੱਗਾਂ ਦੀਆਂ ਖੇਡਾਂ ਨੇਂ ਪੁਰਾਣੀਆਂ
ਰਾਹਵਾਂ ਵਿਚ ਠੇਡੇ ਖਾਣ ਨਜ਼ਰਾਂ ਨਿਮਾਣਿਆਂ
ਤਾਬ ਨਹਈਵਂ ਝੱਲੀ ਜਾਂਦੀ ਤੇਰੇ ਡੰਗੇ ਚੀਰਦੀ
ਕਿੱਕਲੀ ਕਲੀਰ ਦੀ
ਛੱਲਾਂ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ
ਕਿੱਕਲੀ ਕਲੀਰ ਦੀ

ਚੁੱਪ ਚੁੱਪ ਰਹਿ ਕੇ ਵੀ ਇਹ ਬੜਾ ਕੁਝ ਕਹਿੰਦਿਆਂ
ਲੱਗ ਜਾਣ ਅੱਖੀਆਂ ਤੇ ਗੁਜੀਆਂ ਨਾ ਰੀਹਨਦੀਆਂ
ਕੁੱਦੀਆਂ ਨੇਂ ਤਾਂਘਾਂ ਤੈਨੂੰ ਘੇਰ ਘੇਰ ਬਹਿੰਦਿਆਂ
ਸੱਚ ਸੱਚ ਦਸ ਦੇ ਨੀ ਸਹੁੰ ਤੈਨੂੰ ਵੀਰ ਦੀ
ਕਿੱਕਲੀ ਕਲੀਰ ਦੀ
ਛੱਲਾਂ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ
ਕਿੱਕਲੀ ਕਲੀਰ ਦੀ ਨੀ ਕਿੱਕਲੀ ਕਲੇਰ ਦੀ

ਹਵਾਲਾ: ਤ੍ਰਿੰਞਣ ( ਹਵਾਲਾ ਵੇਖੋ )