ਤੇਰੀ ਯਾਦ

ਜੇ ਮੈਂ ਦੁੱਧ ਰੁੜਕਾਂ
ਤੇਰੀ ਯਾਦ ਆਵੇ
ਆ ਕੇ ਕਰੇ ਚਹਿਲਾਂ
ਹਨ ਦੱਸ ਮੈਨੂੰ
ਤੈਨੂੰ ਯਾਦ ਕਰਾਂ ਕਿ ਮੈਂ ਦੁੱਧ ਰੁੜਕਾਂ
ਜੇ ਮੈਂ ਪਾਵਾਂ ਪੂਣੀ
ਤੇਰੀ ਯਾਦ ਆਵੇ
ਖਿੱਚ ਹੋਵੇ ਦੂਣੀ
ਹਨ ਦੱਸ ਮੈਨੂੰ
ਤੈਨੂੰ ਯਾਦ ਕਰਾ ਕਿ ਮੈਂ ਪਾਵਾਂ ਪੂਣੀ
ਜੇ ਮੈਂ ਗੀਤ ਗਾਵਾਂ
ਤੇਰੀ ਯਾਦ ਆਵੇ
ਗੀਤ ਬਣੇ ਹਾਵਾਂ
ਹਨ ਦੱਸ ਮੈਨੂੰ
ਵੇ ਮੈਂ ਗੀਤ ਗਾਵਾਂ ਕਿ ਮੈਂ ਭਰਾਂ ਹਾਵਾਂ
ਜੇ ਮੈਂ ਚੁੱਪ ਰਾਹਵਾਂ
ਤੇਰੀ ਯਾਦ ਆਵੇ
ਗੁਝ੍ਹੇ ਦੁੱਖ ਸਾਵਾਂ
ਹਨ ਦਸ ਮੈਨੂੰ
ਵੇ ਮੈਂ ਚੁੱਪ ਰਾਹਵਾਂ ਕਿ ਮੈਂ ਦੁੱਖ ਸਾਵਾਂ
ਵੇ ਮੈਂ ਰੜਕਦੀ ਸਾਂ
ਵੇ ਮੈਂ ਕੱਤਦੀ ਸਾਂ
ਵੇ ਮੈਂ ਗਾਉਂਦੀ ਸਾਂ
ਵੇ ਮੈਂ ਚੁੱਪ ਵੀ ਸਾਂ
ਤੇਰੀ ਯਾਦ ਆਈ
ਤੇਰੀ ਯਾਦ ਸੀ ਭੁੱਲਿਆ ਮਾਹੀਆ ਵੇ ਪਰਾਵਹ ਤੋਂ ਨਈਂ ਸੈਂ

ਹਵਾਲਾ: ਤ੍ਰਿੰਞਣ ( ਹਵਾਲਾ ਵੇਖੋ )