ਏ ਖ਼ੁਦਾਇਆ ਖ਼ੁਦ ਨੂੰ ਸੋਚਣ ਦੀ ਸਜ਼ਾ

ਏ ਖ਼ੁਦਾਇਆ ਖ਼ੁਦ ਨੂੰ ਸੋਚਣ ਦੀ ਸਜ਼ਾ
ਦੇ ਹਮੇਸ਼ਾ ਮੈਨੂੰ ਜਾਗਣ ਦੀ ਸਜ਼ਾ

ਭੁਗਤਣਾ ਪੇ ਜਾਏ ਖ਼ੋਰੇ ਕਦ ਤਈਂ
ਖ਼ਾਬ ਦੇ ਵਿਚ ਜਾਗਣ ਦੀ ਸਜ਼ਾ

ਚੁੱਪ ਚੁਪੀਤੇ ਉਹਨੇ ਕੱਟੀ ਮੇਰੀ ਜੀਭ
ਕੱਟ ਲਈ ਸੀ ਮੈਂ ਵੀ ਬੋਲਣ ਦੀ ਸਜ਼ਾ

ਪੁੱਛਦੀ ਰਹਿੰਦੀ ਜ਼ਿਹਨ ਕੋਲੋਂ ਅੱਖ ਸ਼ਮਾਰ
ਕੇਸ ਦਿਨ ਮੱਕੇਗੀ ਰੋਵਣ ਦੀ ਸਜ਼ਾ