ਅੰਨ੍ਹਾ ਮੋਰਾ ਸ਼ਹਿਰ ਏ ਕਾਕਾ

ਅੰਨ੍ਹਾ ਮੋਰਾ ਸ਼ਹਿਰ ਏ ਕਾਕਾ
ਭਾਵੇਂ ਦਿਨ ਦਾ ਪਹਿਰ ਏ ਕਾਕਾ

ਇਸ਼ਕ ਘੜੇ ਦਾ ਮਿੱਠਾ ਪਾਣੀ
ਪੀ ਨਾ ਬੈਠੀਂ ਜ਼ਹਿਰ ਏ ਕਾਕਾ

ਉਹਦੀ ਆਪਣੀ ਮੌਜ ਏ ਤੇ ਫ਼ਿਰ
ਸਾਡੀ ਆਪਣੀ ਲਹਿਰ ਏ ਕਾਕਾ

ਐਵੇਂ ਅੱਖ ਨਈਂ ਸਿੰਮਦੀ ਰਹਿੰਦੀ
ਪਲਕਾਂ ਪਿੱਛੇ ਨਹਿਰ ਏ ਕਾਕਾ