ਸਾਡਾ ਰਿਜ਼ਕ ਉਦਾਸ

ਅਲੀ ਅਰਮਾਨ

ਅਸੀਂ ਹਾਂ ਪੱਖੀ ਵਾਸ ਵੇ ਲੋਕਾ ਸਾਡਾ ਰਿਜ਼ਕ ਉਦਾਸ ਟੁਰ ਟੁਰ ਮਰ ਮਰ ਪੈਂਡੇ ਭੌਰਾਂ ਸਾੜ ਕੇ ਅਪਣਾ ਮਾਸ ਸਾਡਾ ਰਿਜ਼ਕ ਉਦਾਸ ਵਾਵਰੋਲਿਆਂ ਦੇ ਨਾਲ਼ ਬੁੱਧੀ ਸਾਡੀ ਆਸ ਨਿਰਾਸਸ ਸਾਡਾ ਰਿਜ਼ਕ ਉਦਾਸ ਢੋੜਾਂ ਖਾ ਕੇ ਧੁੱਪਾਂ ਪੀ ਕੇ ਬੁਝੇ ਸਾਡੀ ਪਿਆਸ ਸਾਡਾ ਰਿਜ਼ਕ ਉਦਾਸ ਤਿੰਨ ਦਾ ਤੰਬੂ ਲਾਂਦੇ ਪੁੱਟਦੇ ਰੂਹ ਤੇ ਪੇ ਗਈ ਲਾਸ ਸਾਡਾ ਰਿਜ਼ਕ ਉਦਾਸ ਸਾਡਾ ਰੱਬ ਏ ਰੇਤੜ ਪੈਂਡਾ ਅਸੀਂ ਥਲਾਂ ਦੇ ਦਾਸ ਸਾਡਾ ਰਿਜ਼ਕ ਉਦਾਸ ਪਿੱਛੇ ਲੱਗੀਆਂ ਮੋਈਆਂ ਸੱਧਰਾਂ ਅੱਗੇ ਨੱਸੇ ਆ ਸੱਸ ਸਾਡਾ ਰਿਜ਼ਕ ਉਦਾਸ ਬਹੇ ਬਿੱਲੀਆਂ ਅੰਦਰ ਲੱਭੀਏ ਸੱਜਰੇ ਫੁੱਲ ਦੀ ਬਾਸ ਸਾਡਾ ਰਿਜ਼ਕ ਉਦਾਸ ਛਾਣ ਨਿਤਾਰ ਯਏ ਤੱਤੀ ਲੋਰੀ ਸਾਹਵਾਂ ਦਾ ਸਨਿਆਸ ਸਾਡਾ ਰਿਜ਼ਕ ਉਦਾਸ ਜਿੰਦੜੀ ਵਰ੍ਹਦੇ ਝੜ ਦੀ ਵੋਹਟੀ ਮੌਤ ਦੀ ਭੈਣ ਭੜਾਸ ਸਾਡਾ ਰਿਜ਼ਕ ਉਦਾਸ ਤਿੰਨ ਦੀ ਚਾਟੀ ਧੁੱਪ ਦੇ ਝੋਲੇ ਲੱਸੀ ਵਿਚ ਕੱਠਾਸ ਸਾਡਾ ਰਿਜ਼ਕ ਉਦਾਸ ਸੁਥਰਾ ਚਾਨਣ ਪੀਵਣ ਚਲੇ ਚੁੱਕ ਮਿੱਟੀ ਦੀ ਟਾਸ ਸਾਡਾ ਰਿਜ਼ਕ ਉਦਾਸ ਸਬਕ ਸਲੋਕ ਦਾ ਮੁਰਸ਼ਦ ਦਿੱਤਾ ਆਮਾਂ ਦੇ ਵਿਚ ਆਮ ਕਿਹਾ ਈਏ ਖ਼ਾਸਾਂ ਦੇ ਵਿਚ ਖ਼ਾਸ ਸਾਡਾ ਰਿਜ਼ਕ ਉਦਾਸ ਵੇ ਲੋਕਾ ਅਸੀਂ ਹਾਂ ਪੱਖੀ ਵਾਸ

Share on: Facebook or Twitter
Read this poem in: Roman or Shahmukhi

ਅਲੀ ਅਰਮਾਨ ਦੀ ਹੋਰ ਕਵਿਤਾ