ਐਦਾਂ ਤੇ ਸ਼ਬਰਾਤਾਂ ਕਿਹੜੇ ਕੰਮ ਦੀਆਂ

ਐਦਾਂ ਤੇ ਸ਼ਬਰਾਤਾਂ ਕਿਹੜੇ ਕੰਮ ਦੀਆਂ
ਤੂੰ ਨਹੀਂ ਤੇ ਇਹ ਰਾਤਾਂ ਕਿਹੜੇ ਕੰਮ ਦੀਆਂ

ਇਕੋ ਰੰਗੀ ਰੁੱਤ ਏ ਜੇ ਹਰ ਬੰਦੇ ਦੀ
ਹੱਥੀਂ ਬਣੀਆਂ ਜ਼ਾਤਾਂ ਕਿਹੜੇ ਕੰਮ ਦੀਆਂ

ਸਿਫ਼ਤ ਲਿਖੀ ਨਾ ਜੇ ਕਰ ਪਾਕ ਘਰਾਣੇ ਦੀ
ਕਾਗ਼ਜ਼, ਕਲਮ, ਦਵਾਤਾਂ ਕਿਹੜੇ ਕੰਮ ਦੀਆਂ

ਅਪਣਾ ਆਪ ਵਿਖਾਣਾ ਨਹੀਂ ਦੁਨੀਆ ਨੂੰੰ
ਉੱਚੀਆਂ ਉੱਚੀਆਂ ਬਾਤਾਂ ਕਿਹੜੇ ਕੰਮ ਦੀਆਂ

ਮੀਂਹ ਵਿਚ ਕਲਾ ਭੱਜਦਾ ਬਾਬਰ ਸੋਚ ਰਹੀਆਂ
ਬਿਨ ਸੱਜਣਾਂ! ਬਰਸਾਤਾਂ ਕਿਹੜੇ ਕੰਮ ਦਿਆਂ