ਖੋਜ

ਇਸ਼ਕ ਨਸ਼ੇ ਵਿਚ ਡੁੱਲਾਂ, ਮੈਂ ਤਾਂ ਕੁੱਝ ਨਾ ਬੋਲਾਂ

ਇਸ਼ਕ ਨਸ਼ੇ ਵਿਚ ਡੁੱਲਾਂ, ਮੈਂ ਤਾਂ ਕੁੱਝ ਨਾ ਬੋਲਾਂ ਅੱਖੀਆਂ ਮਸਤ ਨਾ ਖੋਲਾਂ, ਮੈਂ ਤਾਂ ਕੁੱਝ ਨਾ ਬੋਲਾਂ ਜਾਗ ਪਈ ਤੇ ਟੁੱਟੇ ਜਦ ਸੁਫ਼ਨੇ ਮਿੱਠੇ ਡਰ ਦੀਆਂ ਅੱਖ ਨਾ ਖੋਲਾਂ, ਮੈਂ ਤਾਂ ਕੁੱਝ ਨਾ ਬੋਲਾਂ ਦਿਲ ਵਿਚ ਯਾਰ ਵਸਾ ਕੇ ਬਹਿ ਗਏ ਜਿੰਦਾ ਲਾ ਕੇ ਕਦੀ ਨਾ ਜਿੰਦੇ ਖੋਲਾਂ, ਮੈਂ ਤਾਂ ਕੁੱਝ ਨਾ ਬੋਲਾਂ ਉਲਫ਼ਤ ਦਾ ਚੰਗਿਆੜਾ ਪਾਇਆ ਹੋਰ ਪੁਆੜਾ ਦਿਲ ਦੀ ਰਾਖ ਨਾ ਫੁੱਲਾਂ, ਮੈਂ ਤਾਂ ਕੁੱਝ ਨਾ ਬੋਲਾਂ ਮਾਰ ਕੇ ਤਾਣੇ ਟੂਕਾਂ , ਦਿਲ ਹੈ ਛਲੀਆ ਲੋਕਾਂ ਮੂੰਹ ਅਪਣਾ ਨਾ ਖੋਲਾਂ, ਮੈਂ ਤਾਂ ਕੁੱਝ ਨਾ ਬੋਲਾਂ ਰੁਲ਼ ਗਈ ਜਿੰਦੜੀ ਮੇਰੀ, ਘੁਲ ਗਈ ਇੰਜ ਹਨੇਰੀ ਕੱਖ ਗਲੀਆਂ ਦੇ ਰੋਲਾਂ, ਮੈਂ ਤਾਂ ਕੁੱਝ ਨਾ ਬੋਲਾਂ ਅਮਜਦ ਕਿੰਜ ਸੁਣਾਵਾਂ, ਦਿਲ ਦਾ ਹਾਲ ਭਰਾਵਾਂ ਕਿਵੇਂ ਦੁੱਖ ਮੈਂ ਫੁੱਲਾਂ, ਮੈਂ ਤਾਂ ਕੁੱਝ ਨਾ ਬੋਲਾਂ

See this page in:   Roman    ਗੁਰਮੁਖੀ    شاہ مُکھی