ਅੱਜ ਸੀਨੇ ਠੰਢਾਂ ਪਾ ਲੈ ਤੋਂ

ਅੱਜ ਸੀਨੇ ਠੰਢਾਂ ਪਾ ਲੈ ਤੋਂ
ਬੱਸ ਦਿਲ ਵਿਚ ਯਾਰ ਵਸਾ ਲੈ ਤੋਂ

ਨਾ ਤੋੜ ਤੋਂ ਦਿਲ ਦੀਆਂ ਤਾਂਗਾਂ ਨੂੰ
ਫ਼ਿਰ ਖੱਲ ਕੇ ਪਿਆਰ ਜਤਾ ਲੈ ਤੋਂ

ਭੁੱਲ ਸਾਰੇ ਰਿਸ਼ਤੇ ਨਾਤੇ ਨੂੰ
ਹੁਣ ਯਾਰ ਦੀ ਮੁੰਦਰੀ ਪਾਲੇ ਤੋਂ

ਤੋ ਧੋ ਕੇ ਦਿਲ ਦਾ ਹਰ ਖੂੰਜਾ
ਬੱਸ ਅਪਣਾ ਯਾਰ ਸਜਾ ਲੈ ਤੋਂ

ਜੇ ਚਾਹਵੇਂ ਨੇੜਾ ਸੱਜਣਾਂ ਦਾ
ਫ਼ਰ ਅਪਣਾ ਆਪ ਲੈ ਤੋੰਂ

ਕਰ ਪਾਸੇ ਦੁਨੀਆਦਾਰੀ ਨੂੰ
ਗੱਲ ਆਪਣੇ ਯਾਰ ਨੂੰ ਲਾਲੇ ਤੋਂ

ਕਰ ਹਾਸਲ ਯਾਰ ਈਮਾਨ ਤੇ ਫ਼ਿਰ
ਇਹ ਇਸ਼ਕ ਦੀ ਮੰਜ਼ਿਲ ਪਾ ਲੈ ਤੋਂ