ਜਿਗਰੇ ਦੀ ਰੁੱਤ ਬਾਲ ਕੇ
ਅਸਾਂ ਸੱਜਣਾਂ ਦੇ ਰਾਹ ਰੁਸ਼ਨਾਏ

ਹਿੱਜਰਾਂ ਨੂੰ ਚੁੱਲ੍ਹੇ ਚਾਹੜਯਾ
ਨਾਲੇ ਯਾਦਾਂ ਦੇ ਤੜਕੇ ਲਾਏ

ਰੀਝਾਂ ਵਾਲੀ ਸੇਜ ਉੱਤੋਂ
ਸੱਪ ਵਹਿਮਾਂ ਦੇ ਮਾਰ ਭਜਾਏ

ਚੰਦਰਿਆਂ ਪੌਣਾਂ ਨੇਂ
ਗੀਤ ਬਿਰਹੋਂ ਦੇ ਫ਼ਿਰ ਵੀ ਗਾਏ

ਸੱਧਰਾਂ ਨਿਮਾਣਿਆਂ ਨੂੰ
ਕਿਸੇ ਗੱਲ ਦੀ ਸਮਝ ਨਾ ਆਏ

ਓਨੀ ਸਾਡੀ ਉਮਰ ਨਹੀਂ
ਜਿੰਨੇ ਦੁੱਖ ਏਸ ਜਾਨ ਹੰਢਾਏ

ਇਸੇ ਗੱਲੋਂ ਸੁੱਖ ਚੰਦਰੇ
ਸਾਨੂੰ ਕਹਿਣ ਗ਼ਮਾਂ ਦੇ ਜਾਏ

ਸੁਫ਼ਨੇ ਸੰਧੂਰੀ ਰੰਗ ਦੇ
ਸਾਡੀ ਨੀਂਦ ਨੂੰ ਮੈਚ ਨਾ ਆਏ