ਰਾਬੀਆ ਬਸਰੀ

ਰੱਬ ਓਦੋਂ ਦਾ ਚੁੱਪ ਏ
ਜਦੋਂ ਦਾ ਉਹਨੇ
ਆਪਣੇ ਰੱਬ ਨੂੰ ਆਖਿਆ ਏ :

"ਤੇਰੀ ਬੇਇਨਸਾਫ਼ੀ ਦਾ ਨਿਆਂ ਮੈਂ ਕਰਾਂਗੀ
ਮੇਰੇ ਕੋਲ ਦੋ ਹੰਝੂ ਨੇ
ਇੱਕ ਹੰਝੂ ਨਾਲ
ਮੈਂ ਤੇਰੀ ਦੋਜ਼ਖ਼ ਬੁਝਾਵਾਂਗੀ
ਤੇ ਦੂਜੇ ਹੰਝੂ ਵਿਚ
ਤੇਰੀ ਜੰਨਤ ਰੋੜ੍ਹ ਦਿਆਂਗੀ"

ਰੱਬ ਓਦੋਂ ਦਾ ਚੁੱਪ ਏ
ਰਾਬੀਆ ਦੇ ਹੰਝੂ
ਅਜੇ ਵੀ ਸੁੱਕੇ ਨਹੀਂ