ਆਖਿਆ ਸੀ ਨਾ ਕੰਮ ਨਹੀਂ ਆਉਣੇ ਸੱਜਣਾ ਦੇ ਸਜਣਾਪੇ

ਅੰਜੁਮ ਸਲੇਮੀ

ਆਖਿਆ ਸੀ ਨਾ ਕੰਮ ਨਹੀਂ ਆਉਣੇ ਸੱਜਣਾ ਦੇ ਸਜਣਾਪੇ ਨੁਕਰੇ ਲੱਗ ਕੇ ਅੰਦਰੋ-ਅੰਦਰੀ ਰੋ ਹੁਣ ਬੈਠਾ ਆਪੇ ਏਸਰਾਂ ਉਸ ਵਹਿਮਾਂ ਮਾਰੇ ਨੇ ਬੇ-ਭਰਵਾਸਾ ਕੀਤਾ ਉਮਰਾਂ ਬੱਧਾ ਸਾਥ ਵੀ ਕੱਚੇ ਧਾਗੇ ਵਰਗਾ ਜਾਪੇ ਪਹਿਲਾਂ ਚੌਧਵੀਂ ਰਾਤ ਦੇ ਚੰਨ ਦੀ ਮਸਤੀ ਘੁੱਟ ਘੁੱਟ ਪੀਤੀ, ਮਗਰੋਂ ਨੇਰ੍ਹਾ ਕਰਕੇ ਕੀ-ਕੀ ਦੀਪਕ ਰਾਗ ਅਲਾਪੇ ਆਪਣੇ ਸਭ ਜਗਰਾਤੇ ਘੂਕ ਸੁੱਤੇ ਦੇ ਅੱਗੇ ਧਰ ਕੇ, ਪਰਤ ਆਇਆ ਹਾਂ ਪੁੱਠੇ ਪੈਰੀਂ ਬੇ ਆਵਾਜ਼ੀ ਚਾਪੇ ਏਸੇ ਲਈ ਨਹੀਂ ਉਹਨਾਂ ਨੂੰ ਮੈਂ ਜਾ-ਜਾ ਮਿਲਦਾ ਅੰਜੁਮ ਮੈਥੋਂ ਨਹੀਉਂ ਦੇਖੇ ਜਾਂਦੇ ਯਾਰਾਂ ਦੇ ਇਕਲਾਪੇ

Share on: Facebook or Twitter
Read this poem in: Roman or Shahmukhi

ਅੰਜੁਮ ਸਲੇਮੀ ਦੀ ਹੋਰ ਕਵਿਤਾ