ਤੂੰ ਕੀ ਜਾਣੇ ਭੋਲੀਏ ਮੁਝੇ

ਤੂੰ ਕੀ ਜਾਣੇ ਭੋਲੀਏ ਮੁਝੇ, ਅਨਾਰਕਲੀ ਦੀਆਂ ਸ਼ਾਨਾਂ
ਵਣ ਸੋਨੇ ਗਾਹਕ ਨੀ ਇਥੇ, ਭਲਿਓ ਭਲੀ ਦੁਕਾਨਾਂ
​ਵੇਖ ਨੀ ਅੜੀਏ ਖੱਬੇ ਪਾਸੇ ਵਾਲ਼ ਕਿਸੇ ਦੇ ਖੁੱਲੇ
ਰਾਹੀਆਂ ਦੇ ਪਏ ਖਿੜੇ ਪੈਂਦੇ ਖ਼ੁਸ਼ਬੂਵਾਂ ਦੇ ਹੱਲੇ
ਸੱਜੇ ਪਾਸੇ ਖੁਰਲੀ ਦੇ ਵਿਚ ਬੰਗਾਲੀ ਰਸਗੁੱਲੇ
ਪੰਜ ਕਲਿਆਨੇ ਮੌਜਾਂ ਕਰ ਲੈ ਲੁੱਟ ਲੈ ਅੜੀਏ ਬੁਲ੍ਹੇ
ਵੇਖ ਕਸੀ ਥਾਂ ਮਨਾ ਨਾ ਮਾਰੇਂ, ਮੁੜ ਮੁੜ ਪਿਆ ਸਮਝਣਾਂ
ਤੂੰ ਕੀ ਜਾਣੇ ਭੋਲੀਏ ਮੁਝੇ, ਅਨਾਰਕਲੀ ਦੀਆਂ ਸ਼ਾਨਾਂ

ਵੇਖ ਨੀ ਜਿਊਣ ਜੋਗੀਏ ਉਥੇ ਰੰਗ ਬਰੰਗ ਪਟੋਲੇ
ਸੈਰ ਕਰੇਂਦੇ ਨਜ਼ਰੀਂ ਆਉਣ ਪਰੀਆਂ ਦੇ ਕੁਝ ਟੋਲੇ
ਛੱਡਦੇ ਖਾਣੇ ਖੱਲਾਂ ਵੜੀਨਵੀਂ, ਹਨ ਨਾ ਚਬੱੀਂ ਛੋਲੇ
ਛੱਡ ਦੇ ਪੈਣੇ ਗੁੜੇ ਦੇ ਸ਼ਰਬਤ, ਪੀ ਹਨ ਕੋਕੇ ਕੋਲੇ
ਬੋਤਲ ਦੇ ਨਾਲ਼ ਮਨਾ ਨਾ ਲਾਏ, ਮਨਾ ਵਿਚ ਪਾ ਲਈਂ ਕਾਨਾ
ਤੂੰ ਕੀ ਜਾਣੇ ਭੋਲੀਏ ਮੁਝੇ, ਅਨਾਰਕਲੀ ਦੀਆਂ ਸ਼ਾਨਾਂ​

ਅੱਲ੍ਹੜ ਸ਼ੀਂ ਮੁਟਿਆਰਾਂ ਵਾਲੀ ਚੜ੍ਹਤਲ ਕਹਿੜਾ ਝੱਲੇ
ਮੋਢੇ ਨਾਲ਼ ਪਿਆ ਮੋਢਾ ਖੀਨਦਾਏ ਲਗਣ ਪਏ ਧਿਰ ਖੁੱਲੇ
ਅੱਖੀਆਂ ਵਿਚ ਨਈਂ ਸ਼ਰਮ ਦਾ ਕਜਲਾ, ਮੂੰਹਾਂ ਤੇ ਨਈਂ ਪੱਲੇ
ਉੱਚਾ ਉੱਚਾ ਸਾਰੇ ਵੇਖਣ, ਕੋਈ ਨਾ ਵੇਖੇ ਥੱਲੇ
ਨੀਵੀਂ ਨਜ਼ਰ ਕਿਵੇਂ ਕੋਈ ਰਕੱਹੇ, ਉੱਚੀਆਂ ਹਨ ਦੁਕਾਨਾਂ
ਤੂੰ ਕੀ ਜਾਣੇ ਭੋਲੀਏ ਮੁਝੇ, ਅਨਾਰਕਲੀ ਦੀਆਂ ਸ਼ਾਨਾਂ

ਚਾਰ ਚੁਫ਼ੇਰੇ ਟੇਢੀ ਫਿਰਦੇ, ਨਵੀਂ ਬਹਾਰ ਦੇ ਕੀੜੇ
ਚਾਹੜੇ ਹੋਏ ਉਛਾੜਾਂ ਵਾਂਗੂੰ ਪਾਟਣ ਹਾਕੇ ਲੀੜੇ
ਵੱਖੀਆਂ ਉਤੋਂ ਖੱਲ ਖੱਲ ਜਾਵਣ ਟਿੱਚ ਟਿੱਚ ਕਰਦੇ ਬੇੜੇ
ਜਿਹੜਾ ਵੇਖੇ ਜੀਭ ਆਪਣੀ ਨੂੰ ਦੰਦਾਂ ਹੇਠ ਦਬੀੜੇ
ਡਾਹਢੀਆਂ ਤੰਗ ਪੋਸ਼ਾਕਾਂ ਦੇ ਵਿਚ ਫਾਤੀਆਂ ਹੋਈਆਂ ਜਾਨਾਂ
ਤੂੰ ਕੀ ਜਾਣੇ ਭੋਲੀਏ ਮੁਝੇ, ਅਨਾਰਕਲੀ ਦੀਆਂ ਸ਼ਾਨਾਂ

ਜਿਹੜੀ ਥਾਵੇਂ ਨਜ਼ਰੀਂ ਆਉਣ ਚਾਰ ਮੁਸਾਫ਼ਰ ਕਟੱਹੇ
ਅੱਚਨ ਚਿੱਤੀ ਪੇ ਜਾਂਦੇ ਨੇ ਪੈਰ ਤੇਰੇ ਕਿਉਂ ਮਟੱਹੇ
ਹਿਲ਼ ਪੂ ਇਥੋਂ ਬੇ ਵਕੋਫ਼ੇ ਲੋਕ ਕਰਨਗੇ ਠਟੱਹੇ
ਇਸ ਦੁਕਾਨੇ ਪਾਨ ਵਿਕੇਂਦੇ, ਤੋਂ ਸਮਝੇ ਨੇਂ ਪਟੱਹੇ
ਡਿੱਠਾ ਈ ਇਹ ਸਾਵੇ ਪੱਤਰ ਸੋਹਈਆਂ ਕਰਨ ਜ਼ਬਾਨਾਂ
ਤੂੰ ਕੀ ਜਾਣੇ ਭੋਲੀਏ ਮੁਝੇ, ਅਨਾਰਕਲੀ ਦੀਆਂ ਸ਼ਾਨਾਂ

ਆ ਵੜੀਆਂ ਐਂ ਡੰਗਰ ਮਾਲ਼ਾ! ਤੋਂ ਅੱਜ ਕਿਹੜੇ ਪਾਸੇ
ਪੈਸੇ ਦੇ ਨੀ ਪੱਤਰ ਸਾਰੇ ਏਸ ਗਲੀ ਦੇ ਵਾਸੇ
ਮਹਾਤੜ ਇਥੇ ਖ਼ਾਲੀ ਆਉਂਦੇ, ਖ਼ਾਲੀ ਖਿੜਦੇ ਕਾਸੇ
ਪੱਲੇ ਜੇ ਕਰ ਪੈਸੇ ਹੋਵਣ ਡੱਲ ਡੱਲ ਪੈਂਦੇ ਹਾਸੇ
ਬਹੁਤੀਆਂ ਮੈਨੂੰ ਆਉਂਦੀਆਂ ਕੋਈ ਨਈਂ ਇਕੋ ਗੱਲ ਮਕਾਨਾਂ
ਤੂੰ ਕੀ ਜਾਣੇ ਭੋਲੀਏ ਮੁਝੇ, ਅਨਾਰਕਲੀ ਦੀਆਂ ਸ਼ਾਨਾਂ

ਹਵਾਲਾ: ਮੇਲਾ ਅੱਖੀਆਂ ਦਾ; ਸਫ਼ਾ 47 ( ਹਵਾਲਾ ਵੇਖੋ )