ਜੀਵਨ ਪਲ ਦੋ ਪਲ ਤੇ ਨਈਂ ਨਾ

ਜੀਵਨ ਪਲ ਦੋ ਪਲ ਤੇ ਨਈਂ ਨਾ
ਇਹ ਦਰਿਆ ਦੀ ਛਿੱਲ ਤੇ ਨਈਂ ਨਾ

ਪਾਂਧੀ ਤੀਹ ਮਿਟਾ ਸਕਦੇ ਨੇਂ
ਵਹਿੰਦਾ ਖੂਹ ਹਾਂ ਡੱਲ ਤੇ ਨਈਂ ਨਾ

ਭਾਰੇ ਅੱਥਰੂ ਡਿੱਗ ਪੈਂਦੇ ਨੇਂ
ਅੱਖਾਂ ਵਿਚ ਕੋਈ ਠੱਲ ਤੇ ਨਈਂ ਨਾ

ਸ਼ਹਿਰ ਉੱਚ ਕਿਦਰੇ ਮਿਲ ਸੁਕਣੇ ਆਂ
ਸ਼ਹਿਰ ਏ ਮਾਰੂਥਲ ਤੇ ਨਈਂ ਨਾ

ਰੁੱਖ ਆਂ ਸਕਿਆ ਕੰਮ ਆਵਾਂਗਾ
ਮੈਂ ਕੋਈ ਸੱੁਕੀ ਵੱਲ ਤੇ ਨਈਂ ਨਾਂ

ਹੁਣ ਤੇ ਮਿਲਣਾ ਐਂ ਗੱਲ ਰੱਖਣ ਲਈ
ਪਹਿਲੇ ਵਰਗੀ ਗੱਲ ਤੇ ਨਈਂ ਨਾ

ਸਾਡਾ ਇਕੋ ਵਾਅਦਾ ਹੋਣਾ ਐਂ
ਇਹ ਤੇਰੀ ਅੱਜ ਕੱਲ੍ਹ ਤੇ ਨਈਂ ਨਾ

ਵਾਪਰੇ ਦੀ ਆਪਣੀ ਥਾਂ ਤੇ
ਇਹ ਪੱਖੀ ਦਾ ਝੱਲ ਤੇ ਨਈਂ ਨਾ

ਜ਼ਿੰਦਾ ਰਹਿਣਾ ਔਖਾ ਕੰਮ ਐਂ
ਮਰਨਾ ੱੋਡੀ ਗੱਲ ਤੇ ਨਈਂ ਨਾ

ਆਜਾ ਮਿਲ ਕੇ ਲੱਭੀਏ-ਏ-ਦੋਵੇਂ
ਇਕ ਦੂਜੇ ਦੇ ਵੱਲ ਤੇ ਨਈਂ ਨਾ