ਇਜ਼ਰਾਈਲ ਨੇਂ ਲਾਹਨਧੇ ਚੜ੍ਹਦੇ ਵਾਢੀ ਲਾਈ
ਕੱਚੀ ਪੱਕੀ ਵੱਢੀ ਜਾਂਦਾ
ਵੱਡੀਆਂ ਦੇ ਪੋਲੇ ਪਿਆ ਬੰਨ੍ਹਦਾ

ਕੇਹਾ ਆਖਾਂ ਮੈਂ ਸੋਹਣਿਆ ਰੱਬਾ
ਨੀਲੀ ਛਤਰੀ ਵਾਲੀਆ ਰੱਬਾ

ਕੱਚੇ ਪੱਕੇ ਤੇਰੇ ਸਿੱਟੇ
ਤੇਰੀਆਂ ਫ਼ਸਲਾਂ

ਮੈਂ ਸੋਚਾਂ ਤੇ ਦਾਣਾ ਦਾਣਾ ਕਰਦਾ ਜਾਣੂਆਂ
ਇਜ਼ਰਾਈਲ ਦੇ ਹੱਥੋਂ ਦਾਤਰੀ

ਤੋਂ ਖੂਹ ਸਕਣਾ ਐਂ
ਮੇਰੇ ਵੱਸ ਨਈਂ

ਮੇਰੇ ਲਈ ਤੇ ਹੁਕਮ ਤੋਂ ਲਾਇਆ
ਮੈਂ ਤੇ ਉਜੜੀ ਪੀਲੀ ਆਪਣੀ

ਦੂਰ ਖਲੋਤਾ ਤਕ ਸਕਣਾ ਹਾਂ
ਵੱਢੀ ਕੋਲ਼ ਖਲੋ ਨਈਂ ਸਕਦਾ
ਤੱਹਬਾ ਭਰਕੇ ਰੋ ਨਈਂ ਸਕਦਾ