ਤੇਰੇ ਕੋਲੋਂ ਵੱਖ ਨਈਂ ਹੋਣਾ

ਤੇਰੇ ਕੋਲੋਂ ਵੱਖ ਨਈਂ ਹੋਣਾ
ਮੈਂ ਗਲੀਆਂ ਦਾ ਕੱਖ ਨਈਂ ਹੋਣਾ

ਜਿਹੜਾ ਜ਼ਹਿਰ ਮੈਂ ਰੱਜ ਕੇ ਪੀਤਾ
ਤੇਰੇ ਕੋਲੋਂ ਚੱਖ ਨਈਂ ਹੋਣਾ

ਉਹਦੇ ਵੱਲੋਂ ਕੁੰਡ ਕਰ ਲਈ ਪ੍ਰ
ਇਹ ਰੋਜ਼ਾ ਵੀ ਰੱਖ ਨਈਂ ਹੋਣਾ

ਰਾਤ ਹਨੇਰੀ ਸਿਰ ਤੇ ਆਵਣੀ
ਸ਼ਾਮਾਂ ਵਰਗਾ ਪੱਖ ਨਈਂ ਹੋਣਾ

ਜਿਸ ਦਿਨ ਅੰਦਰੋਂ ਮਰ ਜਾਵਾਂਗਾ
ਫ਼ਿਰ ਅੰਦਰ ਦੀ ਅੱਖ ਨਈਂ ਹੋਣਾ

ਕੀਤੀ ਗੱਲ ਤੇ ਪਹਿਰਾ ਦੇਣਾ ਐਂ
ਅਸ਼ਰਫ਼ ਲੱਖੋਂ ਕੱਖ ਨਈਂ ਹੋਣਾ