ਬੰਦਾ ਕਿਧਰੇ ਫਸ ਨਾਂ ਜਾਵੇ

ਬੰਦਾ ਕਿਧਰੇ ਫਸ ਨਾਂ ਜਾਵੇ
ਟੁਰਦਾ ਟੁਰਦਾ ਘਸ ਨਾਂ ਜਾਵੇ

ਉਹਦੇ ਪਿੰਡ ਦੇ ਕੱਚੇ ਰਸਤੇ
ਵੀਗਨ ਰਿਕਸ਼ਾ ਬੱਸ ਨਾਂ ਜਾਵੇ

ਉਹਦੇ ਲਫ਼ਜ਼ਾਂ ਦਾ ਰਸ ਵੱਖਰਾ
ਉਹਦੀ ਗੱਲ ਦੀ ਚੱਸ ਨਾਂ ਜਾਵੇ

ਬਦਲ ਕਾਲ਼ਾ ਸ਼ਾਹ ਚੜ੍ਹਿਆ ਏ
ਰੜੀਆਂ ਅਤੇ ਵੱਸ ਨਾਂ ਜਾਵੇ

ਉਹਨੂੰ ਆਪਣੇ ਦਿਲ ਦੀ ਦੱਸਾਂ
ਇਹ ਪਰ ਮੇਰਾ ਵੱਸ ਨਾਂ ਜਾਵੇ