ਏਨੀ ਪਸਤੀ ਹੋ ਜਾਣੀ ਏ

ਏਨੀ ਪਸਤੀ ਹੋ ਜਾਣੀ ਏ
ਜਾਣ ਵੀ ਸਸਤੀ ਹੋ ਜਾਣੀ ਏ

ਉਹਦੀ ਯਾਦ ਆਉਣ ਪਾਰੋਂਂ
ਘਰ ਵਿਚ ਮਸਤੀ ਹੋ ਜਾਣੀ ਏ

ਜੰਗਲ਼ ਵੇਖ ਕੇ ਲਗਦਾ ਨਈਂ ਸੀ
ਇਥੇ ਵਸਤੀ ਹੋ ਜਾਣੀ ਏ

ਉੱਚੀ ਥਾਂਵੇਂ ਯਾ ਦਨਈਂ ਰਹਿੰਦਾ
ਅੱਗੋਂ ਪਸਤੀ ਹੋ ਜਾਣੀ ਏ

ਇਕ ਦਿਨ ਗ਼ਾਇਬ ਦੁਨੀਆ ਉੱਤੋਂ
ਸਭ ਦੀ ਹਸਤੀ ਹੋ ਜਾਣੀ ਏ