ਤੀਰ ਜਦੋਂ ਕੋਈ ਚੱਲ ਜਾਂਦਾ ਏ

ਤੀਰ ਜਦੋਂ ਕੋਈ ਚੱਲ ਜਾਂਦਾ ਏ
ਨਾਲ਼ ਹਵਾਵਾਂ ਰਲ਼ ਜਾਂਦਾ ਏ

ਦਿਲ ਮੇਰਾ ਏ ਕੰਨਾਂ ਪਾਗਲ
ਭੱਜ ਭੱਜ ਉਹਦੇ ਵੱਲ ਜਾਂਦਾ ਏ

ਇਕ ਚਨਘਿਆੜਾ ਲਾਵਣ ਦੇ ਨਾਲ਼
ਜੰਗਲ਼ ਸਾਰਾ ਜਲ਼ ਜਾਂਦਾ ਏ

ਧਰਤੀ ਉਹਦੀ ਹੋ ਜਾਂਦੀ ਏ
ਜਿਹੜਾ ਪਹਿਲੋਂ ਮਿਲ ਜਾਂਦਾ ਏ

ਸੋਨੇ ਚਾਂਦੀ ਦੇ ਗ਼ਾਰਾਂ ਵਿਚ
ਨਫ਼ਰਤ ਦਾ ਸੱਪ ਪਲ਼ ਜਾਂਦਾ ਏ

ਹੁਸਨ ਤੇ ਇੰਨਾਂ ਮਾਨ ਨਈਂ ਕਰਦੇ
ਹੁਸਨ ਵੀ ਆਖ਼ਿਰ ਜਾਂਦਾ ਏਏ