ਜਿਥੇ ਸੂਰਜ ਢਲ਼ਦਾ ਏ

ਜਿਥੇ ਸੂਰਜ ਢਲ਼ਦਾ ਏ
ਦੀਵਾ ਓਥੇ ਬਲਦਾ ਏ

ਕੋਈ ਆਵੇ ਯਾ ਜਾਵੀਏ
ਦੁਨੀਆ ਦਾ ਕੰਮ ਚਲਦਾ ਏ

ਉਹਨੇ ਮੇਰੀ ਗੱਲ ਨਾ ਸੁਣੀ
ਦੁੱਖ ਤੇ ਬੱਸ ਇਸ ਗੱਲ ਦਾ ਏ

ਹੱਥ ਤੇ ਹੱਥ ਰੱਖ ਬੈਠਾ ਸੀ
ਐਵੇਂ ਨਈਂ ਹੱਥ ਮਿਲਦਾ ਏ

ਬੰਦ ਮੰਜ਼ਿਲ ਤਾਂ ਪਾਂਦਾ
ਵੇਲੇ ਨਾਲ਼ ਜੇ ਚਲਦਾ ਏ

ਰੱਬ ਦੀ ਜ਼ਾਤ ਹਮੇਸ਼ਾ ਤੋਂ
ਕਣ ਤੇ ਕਿੱਸਾ ਕੱਲ੍ਹ ਦਾ ਏ

ਆਸਿਫ਼ ਮਾਂ ਦੇ ਦਮ ਨਾ ਮੰਮ
ਹਰ ਦੁੱਖ ਸਿਰ ਤੋ ਟਲਦਾ ਏ