ਖ਼ੁਸ਼ਬੂਆਂ ਦਾ ਸੁਰਾਗ਼ ਲੱਗ ਜਾਵੇ

ਖ਼ੁਸ਼ਬੂਆਂ ਦਾ ਸੁਰਾਗ਼ ਲੱਗ ਜਾਵੇ
ਘਰ ਦੇ ਅੰਦਰ ਜੇ ਬਾਗ਼ ਲੱਗ ਜਾਵੇ

ਕਾਸ਼ ਤੋਂ ਵੀ ਕਿਸੇ ਨੂੰ ਦਿਲ ਦੇਵੀਂ
ਤੇਰੇ ਦਿਲ ਨੂੰ ਵੀ ਦਾਗ਼ ਲੱਗ ਜਾਵੇ

ਇੰਜ ਦਾ ਨੁਕਤਾ ਬਿਆਨ ਕਰ ਕੋਈ
ਜਿਸ ਤੇ ਸਭ ਦਾ ਦਿਮਾਗ਼ ਲੱਗ ਜਾਵੇ

ਇਸ ਘਰ ਵਿਚ ਬੱਚੇਗਾ ਕੇਹਾ
ਜਿਹੜੇ ਘਰ ਨੂੰ ਚਿਰਾਗ਼ ਲੱਗ ਜਾਵੇ