ਮਰਗ ਤ੍ਰਿਸ਼ਨਾ

ਜਿੰਦ ਮੁੱਕਦੀ ਮੁੱਕਦੀ
ਮੁੱਕ ਜਾਣੀ
ਝਾਂਜਰ ਦੀ
ਛਮ ਛਮ ਰੁਕ ਜਾਣੀ
ਕਿਤੇ ਪਾ ਵਤਨਾਂ
ਵੱਲ ਫੇਰਾ
ਨਾ ਕਿੱਕਰਾਂ ਰਹੀਆਂ
ਨਾ ਬੋਹੜਾਂ ਦੀਆਂ ਛਾਵਾਂ
ਜਿੰਦ ਮੁੱਕਦੀ ਮੁੱਕਦੀ
ਮੁੱਕ ਜਾਣੀ
ਅੱਖੀਆਂ ਦੀ ਨਿੰਦਰ
ਉੱਡ ਜਾਣੀ
ਕਿਤੇ ਪਾ ਵਤਨਾਂ
ਵੱਲ ਫੇਰਾ
ਦਿਲ ਦੇ ਜਾਣੀਆਂ
ਬਿਨ ਪਰਾਂ ਤੋਂ ਉੱਡਦੀ
ਜਾਨੀ ਆਂ