ਕਾਵਾਂ ਕਿਤੋਂ
ਲੱਭ ਕੇ ਲਿਆਵੇ
ਮਾਵਾਂ
ਮੈਂ ਔਸੀਆਂ
ਪਾਉਂਦੀ ਆ
ਕਾਂਗ ਉਡਾਉਂਦੀ ਹਾਂ
ਕਿਤੋਂ ਲੱਭਦੀਆਂ ਨਹੀਓਂ
ਮਾਵਾਂ
ਮੈਂ ਕਿਹੜੇ ਰਾਹੇ
ਜਾਵਾਂ
ਜਿਥੇ ਵਗਦੀਆਂ
ਮਾਂ ਵਾਲੀਆਂ
ਛਾਵਾਂ
ਮੈਂ ਦਿਲ ਦੀ
ਪਰਚਾਉਂਦੀਆਂ
ਨੀਰ ਵਹਾਉਂਦੀਆਂ ਹਾਂ
ਕਿਤੇ ਲੱਭਦੀਆਂ ਨਹੀਂ
ਮਾਂ ਦੀਆਂ ਬਾਹਵਾਂ