ਆਕਿਲ ਕਹਿੰਦਾ ਰੱਬ ਰੱਬ ਕਰ
ਮੈਂ ਆਖਾਂ ਜੋ ਰੱਬ ਕਹਿੰਦਾ ਤੋਂ ਵੀ ਕਿਰਰ
ਆਕਿਲ ਕਹਿੰਦਾ ਦੇਣ ਦੇ ਨਾਂ ਤੇ ਗ਼ੈਰਾਂ ਕੋਲੋਂ ਨਫ਼ਰਤ ਕਰ
ਮੈਂ ਆਖਾਂ ਤੂੰ ਰੱਬ ਦੀ ਖ਼ਾਤਿਰ ਗ਼ੈਰਾਂ ਨੂੰ ਅਪਣਾ ਕਿਰਰ
ਆਕਿਲ ਕਹਿੰਦਾ ਮੇਰੇ ਕਹਿਣ ਤੇ ਜੁਗਾਂ ਕਰ
ਮੈਂ ਆਖਾਂ ਤੂੰ ਅਮਨ ਦੀ ਖ਼ਾਤਿਰ ਦੁਨੀਆ ਮੁਹੱਬਤ ਕਿਰਰ
ਆਕਿਲ ਕਹੇ ਬੰਦੂਕ ਉਠਾ ਕੇ ਮਾਸੂਮਾਂ ਨੂੰ ਗੋਲੀ ਮਾਰ
ਮੈਂ ਆਖਾਂ ਬੰਦੂਕ ਤੋੜ ਕੇ ਸਭ ਨੂੰ ਵੰਡ ਦੇ ਹਾਰਰ
ਆਕਿਲ ਕਹਿੰਦਾ ਸਭ ਦੁਨੀਆ ਨੂੰ ਕਾਫ਼ਰ ਕਹਿ
ਮੈਂ ਆਖਾਂ ਤੂੰ ਸਭ ਦੁਨੀਆ ਅਪਣਾ ਕਹਹਾ
ਆਕਿਲ ਕਹਿੰਦਾ ਮੇਰੀਆਂ ਸਾਰੀਆਂ ਬਦ ਤਾਂ ਫੜ
ਮੈਂ ਆਖਾਂ ਤੂੰ ਰੱਬ ਸੋਹਣੇ ਦੀ ਤੇ ਚੜ੍ਹਾ
ਆਕਿਲ ਕਹਿੰਦਾ ਲੰਮੀ ਲੰਮੀ ਦਾੜ੍ਹੀ ਕਰ
ਮੈਂ ਆਖਾਂ ਤੂੰ ਦਾੜ੍ਹੀ ਦੇ ਨਾਲ਼ ਤਕਵਾ ਵੀ ਪੈਦਾ ਕਿਰਰ
ਆਕਿਲ ਕਹਿੰਦਾ ਕਾਲੇ ਕਾਂ ਨੂੰ ਚਿੱਟਾ ਕਹਿ
ਮੈਂ ਆਖਾਂ ਤੂੰ ਸੱਚ ਨੂੰ ਆਕਿਲ ਨਾ ਕਹਹਾ
ਆਕਿਲ ਕਹਿੰਦਾ ਵਿਚ ਸਪੀਕਰ ਉੱਚੀ ਬੋਲ ਤੇ ਬੜ੍ਹਕਾਂ ਮਾਰ
ਮੈਂ ਆਖਾਂ ਮੇਰਾ ਰੱਬ ਕਹਿੰਦਾ ਹੌਲੀ ਬੋਲਲ
ਆਕਿਲ ਕਹਿੰਦਾ ਦੇਣ ਦੇ ਅੰਦਰ ਫ਼ਿਰਕੇ ਪਾ
ਮੈਂ ਆਖਾਂ ਇਨਸਾਨ ਨੇ ਸਾਰੇ ਫ਼ਰਕ ਮਟਾ
ਆਕਿਲ ਕਹਿੰਦਾ ਦੇਣ ਦੇ ਨਾਂ ਤੇ ਅੱਗਾਂ ਲਾ
ਮੈਂ ਆਖਾਂ ਤੂੰ ਖ਼ੁਸ਼ੀਆਂ ਦੇ ਫੁੱਲ ਬਰਸਾ
ਆਕਿਲ ਕਹਿੰਦਾ ਗ਼ੈਰਾਂ ਨੂੰ ਸਲਾਮ ਨਾ ਕਹਿ
ਮੈਂ ਆਖਾਂ ਸਲਾਮ ਪਹੁੰਚਾ ਕੋਈ ਨਾ ਢਾਹ
ਆਕਿਲ ਕਹਿੰਦਾ ਬੇ ਅਮਨੀ ਦੇ ਨ੍ਹੇਰੇ ਕਰ
ਮੈਂ ਆਖਾਂ ਤੂੰ ਨਾਲ਼ ਚਾਨਣ ਕਿਰਰ
ਆਕਿਲ ਕਹਿੰਦਾ ਮੇਰੇ ਦੇਣ ਦਾ ਕਾਇਦਾ ਪੜ੍ਹ
ਮੈਂ ਆਖਾਂ ਮੁਹੰਮਦ ਪਾਕ ਦੀ ਨੂੰ ਫੜੜ
ਆਕਿਲ ਕਹਿੰਦਾ ਤੁਹਾਨੂੰ ਮੈਂ ਮੁਰੀਦ ਬਣਾਵਾਂ
ਫ਼ਿਤਰਤ ਕਹਿੰਦੀ ਤੁਹਾਨੂੰ ਮੈਂ ਰੱਬ ਨਾਲ਼ ਮਲਾਵਾਂ
ਜੋ ਕੁੱਝ ਆਕਿਲ ਤੂੰ ਕਹਿਣਾ ਐਂ ਰੱਬ ਦੇ ਬੰਦਿਆਂ ਕਰਨਾ ਨਈਂ
ਰੱਬ ਦੇ ਬੰਦੇ ਜੋ ਕਹਿੰਦੇ ਨੇਂ ਜੇ ਤੋਂ ਵੀ ਉਹ ਕਰਨਾ ਨਈਂ
ਫ਼ਿਰ ਤੇਰੀ ਸਾਡੀ ਰਾਹ ਏ ਵੱਖਰੀ ਐਵੇਂ ਸਾਡਾ ਸਿਰ ਨਾ ਖਾ
ਜਾ ਜਾ ਆਕਿਲ ਫੱਟਾਂ ਖਾ, ਜਾ ਜਾ ਆਕਿਲ ਫੱਟਾਂ
ਆਕਿਲ ਤੇ ਆਸ਼ਿਕ
See this page in :
Reference: Ishaq da warqa Phool; Page 51