ਸਿੱਕਾ ਪੁੱਤਰ ਨਾਲ਼ ਹਵਾ ਦੇ ਗੱਲਾਂ ਕਰਦਾ ਏ

ਬਸ਼ੀਰ ਬਾਵਾ

ਸਿੱਕਾ ਪੁੱਤਰ ਨਾਲ਼ ਹਵਾ ਦੇ ਗੱਲਾਂ ਕਰਦਾ ਏ ਰੱਖੋਂ ਟੁੱਟ ਕੇ ਇਕਲਾਪੇ ਦੀ ਧੁੱਪੇ ਠਰਦਾ ਏ ਦਿਲੀਂ ਗੁਦਾਜ਼ ਰਚਾ ਕੇ ਠੰਡ ਹੁੰਦਾ ਜਾਵੇ ਉਹ ਗ਼ਮ ਜਿਹੜਾ ਅੱਖ ਵਿਚ ਅਥਰਬਣ ਕੇ ਤੁਰਦਾ ਏ ਸਾਹਣ ਅਮੀਰਾਂ ਤੋਂ ਉਹ ਬੰਦਾ ਮਾੜਾ ਚੰਗਾ ਰੁੱਖਾ ਸਿੱਕਾ ਖਾ ਕੇ ਜੋ ਦਮ ਰੱਬ ਦਾ ਭਰਦਾ ਏ ਵਕਤ ਉਸਤਾਦ ਸਿਖਾ ਦਿੰਦਾ ਸਬਕ ਅਖ਼ੀਰੇ ਪੰਜਵੇਂ ਬਾਬ ਤੋਂ ਪਿੱਛੇ ਸਭੇ ਅਜ਼ਬਰ ਕਰਦਾ ਏ ਬਾਪ ਬਣੇ ਫ਼ਰ ਖੁੱਲੇ ਕੱਲ੍ਹ ਖ਼ੁਲਾਸੇ ਫ਼ਿਤਰਤ ਬੱਚਿਆਂ ਲਈ ਫ਼ਰ ਕੀ ਕੀ ਖਾ ਖਾ ਦੁੱਖੜੇ ਜਰਦਾ ਏ ਫ਼ਿਤਰਤ ਭੇਤ ਬਣਾਇਆ ਮੌਤ ਹਯਾਤੀ ਵਾਲਾ ਹਰ ਸਾਹ ਦਿਲ ਜੀਂਦਾ ਦਿਲ ਦੀ ਹਰ ਹਰਕਤ ਤੇ ਮਰਦਾ ਏ ਵਿਲਕ ਵਿਲਕ ਮਨ ਬਾਲਕ ਲਿਖੀਂ ਕਸੀਦਯੇ ਨਜ਼ਮਾਂ ਗ਼ਜ਼ਲਾਂ ਨਾਲ਼ ਤੇਰਾ ਕੀ ਬਾਵਾ ਸਰਦਾ ਏ

Share on: Facebook or Twitter
Read this poem in: Roman or Shahmukhi

ਬਸ਼ੀਰ ਬਾਵਾ ਦੀ ਹੋਰ ਕਵਿਤਾ