ਆਪਣਾ ਦੱਸ ਟਿਕਾਣਾ

ਅਪਣਾ ਦੱਸ ਟਿਕਾਣਾ, ਕਿਧਰੋਂ ਆਇਆ, ਕਿਧਰ ਜਾਣਾ?

ਜਿਸ ਠਾਣੇ ਦਾ ਮਾਣ ਕਰੇਂ ਤੂੰ
ਉਹਨੇ ਤੇਰੇ ਨਾਲ਼ ਨਾ ਜਾਣਾ
ਜ਼ੁਲਮ ਕਰੇਂ ਤੇ ਲੋਕ ਸਤਾਵੇਂ
ਕਸਬ ਫੜਿਓ ਲੁੱਟ ਖਾਣਾ
ਕਰ ਲੈ ਚਾਵੜ ਚਾਰ ਦਿਹਾੜੇ
ਓੜਕ ਤੂੰ ਉਠ ਜਾਣਾ
ਸ਼ਹਿਰ ਖ਼ਮੋਸ਼ਾਂ ਦੇ ਚੱਲ ਵਸੱੀਏ
ਜਿਥੇ ਮੁਲਕ ਸਮਾਣਾ
ਭਰ ਭਰਪੂਰ ਲੰਘਾਵੇ, ਡਾਹਡਾ
ਮੁਲਕ ਅਲਮੋਤ ਮੁਹਾਨਾ
ਇਨ੍ਹਾਂ ਸਭਨਾਂ ਥੀਂ ਹੈ ਬੁੱਲ੍ਹਾ
ਔਗਣਹਾਰ ਪੁਰਾਣਾ

ਅਪਣਾ ਦੱਸ ਟਿਕਾਣਾ, ਕਿਧਰੋਂ ਆਇਆ, ਕਿਧਰ ਜਾਣਾ?