ਹੋਰੀ ਖੇਲੂੰਗੀ ਕਹਿ ਕਰ ਬਿਸਮਿਲਾਹ

ਹੋਰੀ ਖੇਲੂੰਗੀ ਕਹਿ ਕਰ ਬਿਸਮਿਲਾਹ

ਨਾਮ ਨਬੀ ਕੀ ਰਤਨ ਚੜ੍ਹੀ ਬੂੰਦ ਪੜੀ ਅੱਲ੍ਹਾ ਅੱਲ੍ਹਾ
ਰੰਗ ਰੰਗੀਲੀ ਓਹੀ ਖਿਲਾਵੇ, ਜੋ ਸੁਖੀ ਹੋਵੇ ਫਨਾਫੀ-ਅੱਲ੍ਹਾ

ਹੋਰੀ ਖੇਲੂੰਗੀ ਕਹਿ ਕਰ ਬਿਸਮਿਲਾਹ

ਅਲਸਤੁ ਬਿਰੱਬਿਕੁਮ ਪੀਤਮ ਬੋਲੇ, ਸਭ ਸਖੀਆਂ ਨੇ ਘੁੰਘਟ ਖੋਲ੍ਹੇ
ਕਾਲੂ ਬਲਾ ਹੀ ਯੂੰ ਕਰ ਬੋਲੇ, ਲਾ-ਇਲਾਹਾ-ਇਲ-ਅੱਲਾਹ

ਹੋਰੀ ਖੇਲੂੰਗੀ ਕਹਿ ਕਰ ਬਿਸਮਿਲਾਹ

ਨਾਹਨੁ ਅਕਰਬ ਕੀ ਬੰਸੀ ਬਜਾਈ, ਮਨ ਅਰਫ ਨਫਸਹੁ ਕੀ ਕੂਕ ਸੁਣਾਈ
ਫਸੁਮ ਵੱਜੁ ਉਲ੍ਹਾ ਕੀ ਧੂਮ ਮਚਾਈ, ਵਿਚ ਦਰਬਾਰ ਰਸੂਲ ਅੱਲ੍ਹਾ

ਹੋਰੀ ਖੇਲੂੰਗੀ ਕਹਿ ਕਰ ਬਿਸਮਿਲਾਹ

ਹਾਥ ਜੋੜ ਕਰ ਪਾਓਂ ਪਕੜੂੰਗੀ, ਆਜ਼ਿਜ਼ ਹੋ ਕਰ ਬੇਨਤੀ ਕਰੂੰਗੀ
ਝਗੜਾ ਕਰ ਭਰ ਝੋਲੀ ਲੂੰਗੀ ਨੂਰ ਮੁਹੰਮਦ ਸੱਲਅੱਲਾਹ

ਹੋਰੀ ਖੇਲੂੰਗੀ ਕਹਿ ਕਰ ਬਿਸਮਿਲਾਹ

ਫ਼ਅਜ਼ਕਰੂਨੀ ਕੀ ਹੋਲੀ ਬਨਾਊਂ ਵਜ਼ਕਰੂਲੀ ਪੀਆ ਕੋ ਰਿਝਾਊਂ
ਐਸੇ ਪੀਆ ਕੇ ਮੈਂ ਬਲ ਬਲ ਜਾਊਂ, ਕੈਸਾ ਪੀਆ ਸੁਬਹਾਨ ਅੱਲਾਹ

ਹੋਰੀ ਖੇਲੂੰਗੀ ਕਹਿ ਕਰ ਬਿਸਮਿਲਾਹ

ਸਿਬਗ਼ਤਉਲਾਹ ਕੀ ਭਰ ਪਿਚਕਾਰੀ, ਅਲਾਹੁਸਮੱਦ ਪੀਆ ਮੂੰਹ ਪਰ ਮਾਰੀ
ਨੂਰ ਨਬੀ ਦਾ ਹੱਕ ਸੇ ਜਾਰੀ, ਨੂਰ ਮੁਹੰਮਦ ਸੱਲਅੱਲਾਹ
ਬੁੱਲ੍ਹਾ ਸ਼ਾਹ ਦੀ ਧੂਮ ਮਚੀ ਹੈ, ਲਾ-ਇਲਾਹਾ-ਇਲ-ਅੱਲਾਹ

ਹੋਰੀ ਖੇਲੂੰਗੀ ਕਹਿ ਕਰ ਬਿਸਮਿਲਾਹ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 410 ( ਹਵਾਲਾ ਵੇਖੋ )