ਮੈਂ ਤੇਰੇ ਕੁਰਬਾਨ

ਭਾਵੇਂ ਤੂੰ ਜਾਣ ਨਾ ਜਾਣ ਵੇਂ, ਵਿਹੜੇ ਆ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ, ਵਿਹੜੇ ਆ ਵੜ ਮੇਰੇ

ਤੇਰੇ ਜੈਸਾ ਹੋਰ ਨਾ ਕੋਈ
ਢੂੰਡਾ ਜੰਗਲ ਬੇਲੇ ਰੋਹੀ
ਢੂੰਡਾ ਤਾਂ ਸਾਰਾ ਜਹਾਨ ਵੇ, ਵਿਹੜੇ ਆ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ, ਵਿਹੜੇ ਆ ਵੜ ਮੇਰੇ

ਲੋਕਾਂ ਦੇ ਭਾਣੇ ਚਾਕ ਮਹੀਂ ਦਾ
ਰਾਂਝਾ ਲੋਕਾ ਵਿੱਚ ਕਹਿੰਦਾ
ਸਾਡਾ ਤੇ ਦੀਨ ਈਮਾਨ ਵੇ, ਵਿਹੜੇ ਆ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ, ਵਿਹੜੇ ਆ ਵੜ ਮੇਰੇ

ਸ਼ਾਹ ਅਨਾਇਤ ਸਾਈਂ ਮੇਰੇ
ਮਾਪੇ ਛੋੜ ਲਗੀ ਲੜ ਤੇਰੇ
ਲਾਈਆ ਦੀ ਲੱਜ ਜਾਨ ਵੇ, ਵਿਹੜੇ ਆ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ, ਸ਼ਾਹ ਅਨਾਇਤ ਸਾਈਂ ਮੇਰੇ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ ( ਹਵਾਲਾ ਵੇਖੋ )