ਵਾ ਵਾ ਰਮਜ਼ ਸੱਜਣ ਦੀ ਹੋਰ ਕੋਠੇ ਤੇ ਚੜ੍ਹ ਦੇਵਾਂ ਹੌਕਾ ਇਸ਼ਕ ਵਹਾ ਜੋ ਕੋਈ ਨਾ ਲੋਕਾ ਇਸ ਦਾ ਮੂਲ ਨਾ ਖਾਣਾ ਧੋਕਾ ਜੰਗਲ਼, ਬਸਤੀ ਮਿਲੇ ਨਾ ਠੌਰ ਦੇ ਦੀਦਾਰ ਹੋਇਆ ਜਦ ਰਾਹੀ ਅਚਨਚੇਤ ਪਈ ਗੱਲ ਫਾਹੀ ਡਾਹਢੀ ਕੀਤੀ ਬੇਪਰਵਾਹੀ ਮੈਨੂੰ ਮਿਲਿਆ ਠੱਗ ਲਾਹੌਰ ਵਾ ਵਾ ਰਮਜ਼ ਸੱਜਣ ਦੀ ਹੋਰ ਆਸ਼ਿਕ ਫਿਰਦੇ ਚੁੱਪ ਚੁਪਾਤੇ ਜੈਸੇ ਮਸਤ ਸਦਾ, ਮੱਧ ਮਾਤੇ ਦਾਮ ਜ਼ੁਲਫ਼ ਦੇ ਅੰਦਰ ਫਾਤੇ ਓਥੇ ਚਲੇ ਵੱਸ ਨਾ ਜ਼ੋਰ ਬੁਲ੍ਹਿਆ! ਸ਼ੋਹ ਨੂੰ ਕੋਈ ਨਾ ਦੇਖੇ ਜੋ ਦੇਖੇ ਸੋ ਕਿਸੇ ਨਾ ਲਿਖੇ ਇਸ ਦਾ ਰੰਗ, ਨਾ ਰੂਪ, ਨਾ ਰੇਖ ਏ ਉਹੀ ਹੋਵੇ ਹੋ ਕੇ ਚੋਰ ਵਾ ਵਾ, ਰਮਜ਼ ਸੱਜਣ ਦੀ ਹੋਰ