ਰੋਜ਼ੇ ਹੱਜ ਨਮਾਜ਼ ਨੀ ਮਾਏ

ਰੋਜ਼ੇ ਹੱਜ ਨਮਾਜ਼ ਨੀ ਮਾਏ
ਮੈਨੂੰ ਪੀਆ ਨੇ ਆਣ ਭੁਲਾਏ

ਜਾਂ ਪੀਆ ਦੀਆਂ ਖ਼ਬਰਾਂ ਪਈਆਂ
ਮੰਤਕ, ਨਹਿਵ ਸਭੇ ਭੁੱਲ ਗਈਆਂ
ਉਸ ਅਨਹਦ ਤਾਰ ਬਜਾਏ

ਰੋਜ਼ੇ ਹੱਜ ਨਮਾਜ਼ ਨੀ ਮਾਏ
ਮੈਨੂੰ ਪੀਆ ਨੇ ਆਣ ਭੁਲਾਏ

ਜਾਂ ਪੀਆ ਮੇਰੇ ਘਰ ਆਇਆ
ਭੁਲੀ ਮੈਨੂੰ ਸ਼ਰਾਹਓ ਕਾਇਆ
ਹਰ ਮਜ਼ਹਰ ਵਿਚ ਓਹਾ ਦਿਸਦਾ
ਅੰਦਰ ਬਾਹਰ ਜਲਵਾ ਜਿਸ ਦਾ
ਲੋਕਾਂ ਖ਼ਬਰ ਨਾ ਕਾਏ

ਰੋਜ਼ੇ ਹੱਜ ਨਮਾਜ਼ ਨੀ ਮਾਏ
ਮੈਨੂੰ ਪੀਆ ਨੇ ਆਣ ਭੁਲਾਏ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 187 ( ਹਵਾਲਾ ਵੇਖੋ )