ਮੇਰਾ ਰਾਂਝਾ ਹੁਣ ਕੋਈ ਹੋਰ ਤਖ਼ਤ ਮਨੱੋਰ ਬਾਨਗਾਨ ਮਿਲੀਆਂ ਤਾਂ ਸੁਣੀਆਂ ਤਖ਼ਤ ਲਾਹੌਰ ਇਸ਼ਕੇ ਮਾਰੇ ਐਵੇਂ ਫਿਰਦੇ ਜਿਵੇਂ ਜੰਗਲ਼ ਵਿਚ ਢੋਰ ਰਾਂਝਾ ਤਖ਼ਤ ਹਜ਼ਾਰੇ ਦਾ ਸਾਈਂ ਹਨ ਓਥੋਂ ਹੋਇਆ ਚੋਰ ਬੁੱਲ੍ਹਾ ਸ਼ਾਹ ਅਸਾਂ ਮਰਨਾ ਨਾਹੀਂ ਕਬਰ ਪਏ ਕੋਈ ਹੋਰ ਮੇਰਾ ਰਾਂਝਾ ਹੁਣ ਕੋਈ ਹੋਰ