ਅੱਠ ਗਏ ਗਵਾਂਢੋਂ ਯਾਰ

ਬੁੱਲ੍ਹੇ ਸ਼ਾਹ

ਅੱਠ ਗਏ ਗਵਾਂਢੋਂ ਯਾਰ
ਰੱਬਾ ਹਨ ਕਿਆ ਕਰੀਏ

ਅੱਠ ਚਲੇ ਹਨ ਰਹਿੰਦੇ ਨਾਹੀਂ
ਹੋਇਆ ਸਾਥ ਤਿਆਰ
ਰੱਬਾ ਹਨ ਕਿਆ ਕਰੀਏ

ਡਾਢ ਕਲੇਜੇ ਬਲਿ ਬਲ ਉਠੇ
ਭੜਕੇ ਬਿਰਹੋਂ ਨਾਰ
ਰੱਬਾ ਹਨ ਕਿਆ ਕਰੀਏ

ਬੁੱਲ੍ਹਾ ਸ਼ਿਵਾ ਪਿਆਰੇ ਬਾਝੋਂ
ਰਹੇ ਉਰਾਰ ਨਾ ਪਾਰ
ਰੱਬਾ ਹਨ ਕਿਆ ਕਰੀਏ

ਅੱਠ ਗਏ ਗਵਾਂਢੋਂ ਯਾਰ
ਰੱਬਾ ਹਨ ਕੀ ਕਰੀਏ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਬੁੱਲ੍ਹੇ ਸ਼ਾਹ ਦੀ ਹੋਰ ਸ਼ਾਇਰੀ